ਨਵੀਂ ਦਿੱਲੀ : ਦਾਮੋਦਰਨ ਕੋਠੰਡਾਰਮਨ, ਜਿਸ ਨੂੰ 'ਸ਼ੇਫ ਦਾਮੂ' ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਉਨ੍ਹਾ ਦਾ 72 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ । 'ਸਮਯਮ ਤਮਿਲ' ਨੇ ਹਾਲ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਲੰਮੇ ਸਮੇਂ ਤੋਂ ਬੀਮਾਰ ਰਹਿਣ ਦੇ ਬਾਅਦ ਮਸ਼ਹੂਰ ਸ਼ੇਫ ਦਾ ਦਿਹਾਂਤ ਹੋ ਗਿਆ । ਸ਼ੇਫ ਦਾਮੂ ਕੁਕਿੰਗ ਦੀ ਦੁਨੀਆ ਦੇ ਇਕ ਕਾਫੀ ਮਸ਼ਹੂਰ ਵਿਅਕਤੀ ਸਨ ,ਜਿਸ ਨੇ ਆਪਣੇ ਹੁਨਰ ਨਾਲ ਖਾਣਾ ਬਣਾਉਣ ਵਾਲੇ ਸ਼ੌਕਿਨਾਂ, ਸ਼ੇਫ ਬਣਨ ਦੀ ਚਾਹਤ ਰੱਖਣ ਵਾਲੇ ਅਤੇ ਟੀ.ਵੀ. ਦਰਸ਼ਕਾਂ ਨੂੰ ਪ੍ਰੇਰਿਤ ਕੀਤਾ । ਸ਼ੇਫ ਦਾਮੂ ਨਾ ਸਿਰਫ ਤਮਿਲਨਾਡੂ ਵਿਚ ਮਸ਼ਹੂਰ ਸਨ, ਜਦਕਿ ਉਨ੍ਹਾ ਨੇ ਆਪਣੇ ਹੁਨਰ ਨਾਲ ਪੂਰੇ ਦੇਸ਼ ਵਿਚ ਲੋਕਾਂ ਦਾ ਦਿਲ ਜਿੱਤਿਆ । ਇਸ ਕਾਰਨ ਉਨ੍ਹਾ ਨੂੰ 'ਪਦਮ ਸ਼੍ਰੀ' ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ । ਖਾਣਾ ਬਣਾਉਣ ਤੋਂ ਇਲਾਵਾ ਕੁਕਿੰਗ ਰਿਆਲਿਟੀ ਸ਼ੋਅ ਵਿੱਚ ਆਪਣੀ ਮੌਜੂਦਗੀ ਕਾਰਨ ਉਹ ਤਮਿਲ ਟੈਲੀਵਿਜਨ ਇੰਡਸਟ੍ਰੀ ਦੇ ਇਕ ਵੱਡਾ ਚੇਹਰਾ ਵੀ ਬਣਾ ਗਏ ਸਨ । ਸਾਲਾਂ ਦੀ ਮਿਹਨਤ ਦੇ ਬਾਅਦ ਸ਼ੇਫ ਦਾਮੂ ਨੇ ਕੁਕਿੰਗ ਦੀ ਦੁਨੀਆ ਵਿਚ ਆਪਣੀ ਇਕ ਮਜਬੂਤ ਪਛਾਣ ਬਣਾਈ ।
ਕੌਣ ਸਨ ਸ਼ੇਫ ਦਾਮੂ ?
ਸਾਲਾਂ ਦੀ ਮਿਹਨਤ ਨਾਲ ਉਨ੍ਹਾ ਨੇ ਆਪਣੇ ਹੂਨਰ ਨੂੰ ਨਿਖਾਰਿਆਂ ਅਤੇ ਤਮਿਲਨਾਡੂ ਦੇ ਸਭ ਤੋਂ ਮਸ਼ਹੂਰ ਮੰਨੇ ਜਾਣ ਵਾਲੇ ਸ਼ੇਫ ਵਿਚੋ ਇਕ ਬਣ ਗਏ । ਉਹ ਮਦਰਾਸ ਯੂਨੀਵਰਸਿਟੀ ਤੋਂ ਹੋਟਲ ਮੈਨੇਜ਼ਮੈਂਟ ਵਿਚ PHD ਕਰਨ ਵਾਲੇ ਪਹਿਲੇ ਭਾਰਤੀ ਸ਼ੇਫ ਸਨ । ਇਸ ਤੋਂ ਇਲਾਵਾ, 'ਜਯਾ ਟੀ.ਵੀ' ਤੇ 'ਸਟਾਰ ਜੇਤੂ' 'ਤੇ ਆਪਣੇ ਪ੍ਰੋਗਰਾਮ ਦੇ ਰਾਹੀਂ ਵੀ ਲੋਕਾਂ ਦੇ ਕਾਫੀ ਪਸੰਦੀਦਾ ਬਣੇ । ਸਾਲ 2025 ਵਿੱਚ ਉਨ੍ਹਾ ਨੂੰ ਇਸ ਕਲਾ ਵਿਚ ਉਨ੍ਹਾ ਦੇ ਯੋਗਦਾਨ ਲਈ 'ਪਦਮ ਸ਼੍ਰੀ' ਨਾਲ ਸਨਮਾਨਿਤ ਕੀਤਾ ਗਿਆ । ਟੀ.ਵੀ. 'ਤੇ ਆਪਣੀ ਮੌਜੂਦਗੀ ਨਾਲ ਲੋਕਾਂ ਦੇ ਦਿਲ ਜਿੱਤਣ ਤੋਂ ਇਲਾਵਾ, ਸ਼ੇਫ ਦਾਮੂ ਨੇ ਆਪਣਾ ਯੂਟਿਊਬ ਵੀਡੀਓ ਦੇ ਰਾਹੀਂ ਵੀ ਆਪਣੀ ਕਲਾ ਦਾ ਪ੍ਰਦਰਸ਼ਨ ਕੀਤੇ । ਜਿਸ ਨਾਲ ਉਹ ਹੋਰ ਵੀ ਜ਼ਿਆਦਾ ਲੋਕਾਂ ਤਕ ਪਹੁੰਚ ਸਕੇ । ਹੋਟਲ ਦੀ ਰਸੋਈ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਕੇ ਤਮਿਲ ਕਲਾ ਦੀ ਦੁਨੀਆ ਵਿਚ ਇਕ ਵੱਡਾ ਨਾਂ ਬਣਨ ਤਕ, ਸ਼ੇਫ ਦਾਮੂ ਕਈ ਲੋਕਾਂ ਦੇ ਲਈ ਪ੍ਰੇਰਣਾ ਰਹੇ ।
ਮੁੱਖ ਮੰਤਰੀ ਵਿਜੇ-ਸੰਜੀਵ ਕਪੂਰ ਨੇ ਜਤਾਇਆ ਸੋਗ
ਤਮਿਲਨਮਾਡੂ ਦੇ ਮੁੱਖਮੰਤਰੀ ਵਿਜੇ ਨੇ ਮਸ਼ਹੂਰ ਸ਼ੇਫ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ । ਸੋਸ਼ਲ ਮੀਡੀਆ ਪਲੇਟਫਾਰਮ ਤੇ ਉਨ੍ਹਾ ਦੀ ਤਸਵੀਰ ਸ਼ਾਂਝਾ ਕਰਦੇ ਹੋਏ ਸੀ.ਐਮ ਨੇ ਲਿਖਿਆ ਕਿ 'ਜਾਣੇ-ਪਛਾਣ ਕੁਲੀਨਰੀ ਆਰਟਿਸਟ ਸ਼੍ਰੀ ਕੇ.ਦਾਮੋਦਰਨ, ਜਿਨ੍ਹਾ ਨੂੰ ਸ਼ੇਫ ਦਾਮੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਉਨ੍ਹਾ ਦੇ ਦਿਹਾਂਤ 'ਤੇ ਕਾਫੀ ਦੁਖ ਹੋਇਆ ।
ਉੱਥੇ ਹੀ ਸੰਜੀਵ ਕਪੂਰ ਨੇ ਸ਼ੇਫ ਦਾਮੂ ਦੇ ਦਿਹਾਂਤ 'ਤੇ ਦੁਖ ਜਤਾਇਆ । ਉਸ ਨੇ ਲਿਖਿਆ ਕਿ 'ਸ਼ੇਫ ਦਾਮੂ ਦੇ ਦਿਹਾਂਤ ਦੀ ਖਬਰ ਸੁਣ ਕੇ ਕਾਫੀ ਦੁਖ ਹੋਇਆ । ਉਨ੍ਹਾ ਨੂੰ ਹਮੇਸ਼ਾ ਹੱਸਮੁੱਖ ਸੁਭਾਅ, ਚੇਹਰੇ 'ਤੇ ਮੁਸਕਾਨ ਅਤੇ ਹਰ ਮੁਲਾਕਾਤ ਵਿਚ ਉਨ੍ਹਾ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਨੂੰ ਯਾਦ ਰੱਖਾਂਗਾ । ਉਨ੍ਹਾ ਨੇ ਆਪਣਾ ਪੂਰਾ ਜੀਵਨ ਪਾਕ ਕਲਾ ਦੀ ਦੁਨੀਆ ਨੂੰ ਸਮਰਪਿਤ ਕਰ ਦਿੱਤਾ ਸੀ । ਉਨ੍ਹਾ ਦੇ ਦਿਹਾਂਤ ਨਾਲ ਸਾਡੇ ਪੂਰੇ ਪਾਕ ਕਲਾ ਦੇ ਜਗਤ ਲਈ ਇਕ ਵੱਡਾ ਦੁਖ ਹੈ ।'
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਕੀਤੀ ਸਮੀਖਿਆ, ਕਿਹਾ- 'ਕਿਸੇ ਨੂੰ ਪਰੇਸ਼ਾਨੀ ਨਾ ਹੋਵੇ'
NEXT STORY