ਪੀਲੀਭੀਤ- ਉੱਤਰ ਪ੍ਰਦੇਸ਼ 'ਚ ਪੀਲੀਭੀਤ ਜ਼ਿਲ੍ਹੇ ਦੇ ਬਰਖੇੜਾ ਥਾਣਾ ਖੇਤਰ ਦੇ ਕਟਕਵਾੜਾ ਪਿੰਡ 'ਚ ਸਥਿਤ ਇਕ ਮੁਰਗਾ ਫਾਰਮ 'ਚ ਹੀਟ ਦੀ ਭੱਠੀ 'ਚ ਧਮਾਕਾ ਹੋਣ ਕਾਰਨ ਲੱਗੀ ਅੱਗ 'ਚ 4200 ਚੂਚੇ ਸੜ ਕੇ ਸੁਆਹ ਹੋ ਗਏ। ਬਰਖੇੜਾ ਥਾਣੇ ਦੇ ਅਨੁਸਾਰ ਪਿੰਡ ਕਟਕਵਾੜਾ ਦੇ ਬਾਹਰ ਸਥਿਤ ਮੁਰਗਾ ਫਾਰਮ ਵਿਚ ਚੂਚਿਆਂ ਨੂੰ ਠੰਡ ਤੋਂ ਬਚਾਉਣ ਲਈ ਭੱਠੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।
ਰਾਤ ਦੇ ਹਨ੍ਹੇਰੇ 'ਚ ਭੱਠੀ 'ਚ ਅਚਾਨਕ ਧਮਾਕਾ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ 4200 ਚੂਚੇ ਸੜ ਕੇ ਸੁਆਹ ਹੋ ਗਏ। ਥਾਣਾ ਸਦਰ ਦੇ ਮੁਖੀ ਮੁਕੇਸ਼ ਕੁਮਾਰ ਸ਼ੁਕਲਾ ਨੇ ਮੀਡੀਆ ਨੂੰ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਰਗਾ ਫਾਰਮ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮੁਰਗਾ ਫਾਰਮ ਮਾਲਕ ਨੇ ਪੁਲਸ ਨੂੰ ਦੱਸਿਆ ਕਿ ਅੱਗ ਲੱਗਣ ਕਾਰਨ ਮੁਰਗਿਆਂ ਤੋਂ ਇਲਾਵਾ ਫਾਰਮ ਦੀ ਜਾਇਦਾਦ ਅਤੇ ਹੋਰ ਲੱਖਾਂ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਹੇਮੰਤ ਸੋਰੇਨ 28 ਨਵੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ, ਰਾਜਪਾਲ ਨੂੰ ਮਿਲ ਕੇ ਪੇਸ਼ ਕੀਤਾ ਦਾਅਵਾ
NEXT STORY