ਨਵੀਂ ਦਿੱਲੀ- ਭਾਰਤੀ ਫ਼ੌਜ ਦੀ 'ਟੀਮ ਮਾਊਂਟੇਨ ਈਗਲਜ਼' ਨੇ ਇਤਿਹਾਸ ਰਚਦਿਆਂ ਚਾਰ ਮਾਈਕ੍ਰੋਲਾਈਟ ਜਹਾਜ਼ਾਂ ਨੂੰ ਗੁਜਰਾਤ 'ਚ ਅੰਮ੍ਰਿਤਸਰ-ਜਾਮਨਗਰ ਇਕਾਨਮਿਕ ਕੋਰੀਡੋਰ (NH-754A) 'ਤੇ ਸਫ਼ਲ ਲੈਂਡਿੰਗ ਅਤੇ ਟੇਕ-ਆਫ਼ ਕੀਤਾ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਅਭਿਆਸ ਫ਼ੌਜ ਦੀ 'ਵਿੰਗਜ਼ ਆਫ਼ ਵੈਲੋਰ ਐਂਡ ਯੂਨਿਟੀ ਐਕਸਪੀਡੀਸ਼ਨ' ਤਹਿਤ ਹਾਈਵੇਅ ਦੇ 946 ਕਿਲੋਮੀਟਰ ਤੋਂ 949 ਕਿਲੋਮੀਟਰ ਦਰਮਿਆਨ ਕੀਤਾ ਗਿਆ।
'X' 'ਤੇ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਅਭਿਆਸ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (NHAI) ਵਿਚਾਲੇ ਬਿਹਤਰ ਤਾਲਮੇਲ ਨੂੰ ਦਰਸਾਉਂਦਾ ਹੈ। ਇਸ ਸਫ਼ਲਤਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਆਧੁਨਿਕ ਹਾਈਵੇਅ ਇਨਫ੍ਰਾਸਟ੍ਰੱਕਚਰ ਲੋੜ ਪੈਣ 'ਤੇ ਰਣਨੀਤਕ ਅਤੇ ਆਪਰੇਸ਼ਨਲ ਲੋੜਾਂ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ।
In a historic demonstration of synergy between the Indian Army and the National Highways Authority of India (NHAI), 4️⃣ microlight aircraft of the Indian Army’s ‘Team Mountain Eagles’, participating in the Wings of Valour and Unity Expedition, successfully landed and took off from the Amritsar–Jamnagar Economic Corridor (NH-754A), between Chainage Km 946 and Km 949 in Gujarat. This remarkable feat underscores the commitment of the Ministry of Road Transport & Highways and NHAI to developing world-class highway infrastructure that strengthens connectivity, drives economic growth and meets the strategic and operational needs of our Armed Forces. It also highlights the potential of National Highways to facilitate aero-adventure, tourism and other emerging activities, wherever feasible, with appropriate safety measures and coordination. I congratulate the Indian Army’s ‘Team Mountain Eagles’, NHAI and all the concerned authorities for their exemplary coordination and successful execution of this historic endeavour. Under the visionary leadership of Hon’ble Prime Minister Shri @narendramodi Ji, we remain committed to building a robust, resilient and future-ready National Highway network that goes beyond connectivity to serve the nation’s developmental, strategic and emergency-response needs. #PragatiKaHighway #AmritsarJamnagarEconomicCorridor #TeamMountainEagles
— Nitin Gadkari (@nitin_gadkari) November 26, 2026
ਇਹ ਵੀ ਪੜ੍ਹੋ- ਰੁਪਏ ਦੀ ਸ਼ਾਨਦਾਰ ਰਿਕਵਰੀ ! ਪੂਰੇ ਸਾਲ 'ਚ ਹੋਈ ਗਿਰਾਵਟ ਦੀ ਕੀਤੀ ਭਰਪਾਈ
ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਆਵਾਜਾਈ ਲਈ ਅਜਿਹਾ ਇਨਫ੍ਰਾਸਟ੍ਰਕਚਰ ਤਿਆਰ ਕਰ ਰਹੀ ਹੈ, ਜੋ ਆਮ ਟਰਾਂਸਪੋਰਟ ਤੋਂ ਇਲਾਵਾ ਕਈ ਹੋਰ ਉਦੇਸ਼ਾਂ ਲਈ ਵੀ ਮਦਦਗਾਰ ਸਾਬਿਤ ਹੋਵੇ। ਉਨ੍ਹਾਂ ਦੱਸਿਆ ਕਿ ਅਜਿਹੇ ਬੁਨਿਆਦੀ ਢਾਂਚੇ ਨਾਲ ਲੌਜਿਸਟਿਕਸ ਅਤੇ ਆਰਥਿਕ ਵਿਕਾਸ ਦੇ ਨਾਲ-ਨਾਲ ਡਿਫੈਂਸ, ਐਮਰਜੈਂਸੀ ਅਤੇ ਸੁਰੱਖਿਆ ਨਿਯਮਾਂ ਤਹਿਤ ਏਰੋ-ਐਡਵੈਂਚਰ ਤੇ ਟੂਰਿਜ਼ਮ ਵਰਗੇ ਸੈਕਟਰਾਂ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਗਡਕਰੀ ਨੇ ਇਸ ਅਭਿਆਸ ਦੀ ਯੋਜਨਾ ਅਤੇ ਸਫ਼ਲਤਾ ਲਈ ਟੀਮ ਮਾਊਂਟੇਨ ਈਗਲਜ਼, NHAI ਅਤੇ ਹੋਰ ਸਬੰਧਤ ਏਜੰਸੀਆਂ ਨੂੰ ਵੀ ਵਧਾਈ ਦਿੱਤੀ।
ਇਹ ਵੀ ਪੜ੍ਹੋ- ਬਾਰਡਰ ਦੇ 20 KM ਅੰਦਰ ਬਣਨ ਜਾ ਰਿਹਾ ਨਵਾਂ ਏਅਰਪੋਰਟ ! ਕੇਂਦਰ ਨੇ 2014 ਕਰੋੜ ਦੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਰਿਆਣਾ ਕੈਬਨਿਟ 'ਚ ਵੱਡਾ ਫੇਰਬਦਲ ! CM ਸੈਣੀ ਨੇ ਆਪਣੇ ਕੋਲ ਰੱਖਿਆ ਏਵੀਏਸ਼ਨ ਵਿਭਾਗ
NEXT STORY