ਕੋਟਾ (ਏਜੰਸੀ)- ਰਾਜਸਥਾਨ ਦੇ ਬੂੰਦੀ ਜ਼ਿਲ੍ਹੇ 'ਚ ਉਲਟੇ ਸਟੀਲ ਦੇ ਗਿਲਾਸ ਦੇ ਅੰਦਰ ਪਟਾਕਾ (ਸੁਤਲੀ ਬੰਬ) ਚਲਾਉਂਦੇ ਸਮੇਂ ਹੋਏ ਧਮਾਕੇ 'ਚ 12 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਧਮਾਕਾ ਇੰਨਾ ਤੇਜ਼ ਸੀ ਕਿ ਸਟੀਲ ਦਾ ਗਿਲਾਸ ਛੋਟੇ-ਛੋਟੇ ਟੁਕੜਿਆਂ 'ਚ ਟੁੱਟ ਗਿਆ। ਇਹ ਟੁਕੜੇ ਬੱਚੇ ਦੀ ਛਾਤੀ 'ਚ ਧੱਸ ਗਏ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਕੇ ਖੂਨ ਨਾਲ ਲੱਥਪੱਥ ਹਾਲਾਤ 'ਚ ਡਿੱਗ ਗਿਆ। ਇਹ ਘਟਨਾ ਦੀਵਾਲੀ ਤੋਂ ਅਗਲੇ ਦਿਨ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਵਾਪਰੀ।
ਬੂੰਦੀ ਸਦਰ ਥਾਣਾ ਖੇਤਰ 'ਚ ਮੰਡੀ ਰੋਡ 'ਤੇ ਨਾਨਕਪੁਰੀਆ ਚੌਰਾਹੇ ਦੇ ਨੇੜੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ ਸਾਜਨ ਵਜੋਂ ਹੋਈ ਹੈ। ਉਹ ਬੂੰਦੀ ਦੇ ਇਕ ਕਾਲਬੇਲੀਆ ਪਰਿਵਾਰ ਨਾਲ ਸਬੰਧਤ ਸੀ ਅਤੇ ਆਪਣੇ ਘਰ ਦੇ ਬਾਹਰ ਇਕੱਲਾ ਪਟਾਕੇ ਚਲਾ ਰਿਹਾ ਸੀ। ਪਰਿਵਾਰ ਦੇ ਬਾਕੀ ਮੈਂਬਰ ਘਰ ਦੇ ਅੰਦਰ ਗੋਵਰਧਨ ਪੂਜਾ ਦੀ ਤਿਆਰੀ 'ਚ ਰੁਝਿਆ ਹੋਇਆ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ, ਕੋਤਵਾਲੀ ਪੁਲਸ ਸਟੇਸ਼ਨ ਦੇ ਇੰਚਾਰਜ ਰਮੇਸ਼ ਆਰੀਆ ਅਤੇ ਸਦਰ ਥਾਣੇ ਦੇ ਪੁਲਸ ਕਰਮਚਾਰੀ ਹਸਪਤਾਲ ਪਹੁੰਚੇ। ਬੂੰਦੀ ਨਗਰ ਕੌਂਸਲ ਦੇ ਪ੍ਰਧਾਨ ਭਰਤ ਸ਼ਰਮਾ ਨੇ ਵੀ ਹਸਪਤਾਲ ਪਹੁੰਚ ਕੇ ਦੁੱਖ ਪ੍ਰਗਟ ਕੀਤਾ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਕਸਲਵਾਦ ਦੇ ਖ਼ਾਤਮੇ ਮਗਰੋਂ ਵਿਦਿਆਰਥਣ ਦੇ ਸੁਪਨਿਆਂ ਨੂੰ ਲੱਗੇ ਖੰਭ ! ਬਣੀ ਪਿੰਡ ਦੀ ਪਹਿਲੀ 10ਵੀਂ ਪਾਸ ਕੁੜੀ
NEXT STORY