ਕੋਲਕਾਤਾ (ਏਜੰਸੀ) - ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਵਿਚ ਬਰਿਯਾਨੀ ਦੀ ਇਕ ਦੁਕਾਨ ਦੇ ਇਸ਼ਤਿਹਾਰ ਵਿਚ ਦੇਵੀ ਦੁਰਗਾ ਦੀ ਤਸਵੀਰ ਨਾਲ ਮਾਸਾਹਾਰੀ ਪਕਵਾਨ ਦਿਖਾਏ ਜਾਣ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਲੋਕਾਂ ਦੇ ਇਤਰਾਜ਼ ਤੋਂ ਬਾਅਦ ਭਾਜਪਾ ਦੇ ਸਥਾਨਕ ਵਿਧਾਇਕ ਨੇ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਇਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਉੱਤਰਪਾੜਾ ਦੇ ਹਿੰਦਮੋਟਰ ਇਲਾਕੇ ਵਿਚ ਇਕ ਉੱਚੀ ਰਿਹਾਇਸ਼ੀ ਇਮਾਰਤ ਦੇ ਬਾਹਰ ਲੱਗੇ ਪੋਸਟਰ ਵਿਚ ਚਿਕਨ ਬਰਿਯਾਨੀ ਦੀ ਪਲੇਟ ਨਾਲ ਦੇਵੀ ਦੁਰਗਾ ਦੀ ਤਸਵੀਰ ਹੈ। ਪੋਸਟਰ ’ਤੇ ਬੰਗਾਲੀ ਵਿਚ ਲਿਖਿਆ ਹੈ, ਜਿਸ ਦਾ ਅਰਥ ਹੈ, ‘ਇਸ ਪੂਜਾ ਵਿਚ ਦੇਵੀ ਪ੍ਰਤੀ ਭਗਤੀ, ਰਾਕਸਟਾਰ ਸਵਾਦ।’ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਸਥਾਨਕ ਲੋਕ ਪੋਸਟਰ ਦੇ ਸਾਹਮਣੇ ਇਕੱਠੇ ਹੋਏ ਅਤੇ ਸਵਾਲ ਉਠਾਇਆ ਕਿ ਮਾਸਾਹਾਰੀ ਪਕਵਾਨ ਨਾਲ ਦੇਵੀ ਦੀ ਤਸਵੀਰ ਲਗਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ। ਦੁਕਾਨਦਾਰ ਨੂੰ ਅਜਿਹੇ ਸਾਰੇ ਪੋਸਟਰ ਹਟਾਉਣ ਲਈ ਕਿਹਾ ਗਿਆ ਹੈ।
ਭਾਜਪਾ ਦੇ ਉੱਤਰਪਾੜਾ ਵਿਧਾਇਕ ਦੀਪਾਂਜਨ ਚੱਕਰਵਰਤੀ ਨੇ ਵੀ ਪੋਸਟਰ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੋਈ ਮਾਂ ਦੁਰਗਾ ਦੀ ਤਸਵੀਰ ਬਿਰਿਯਾਨੀ ਨਾਲ ਲਗਾਉਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ?
ਭਾਰਤ-ਪਾਕਿਸਤਾਨ ਸਰਹੱਦ ਕੋਲ ਡਰੋਨ ਰਾਹੀਂ ਸੁੱਟੇ ਗਏ ਹਥਿਆਰ ਜ਼ਬਤ, ਪੰਜਾਬ ਦੇ 2 ਲੋਕ ਗ੍ਰਿਫ਼ਤਾਰ
NEXT STORY