ਨਵੀਂ ਦਿੱਲੀ- ਭਾਰਤ ਦਾ ਸਪੇਸ-ਟੈੱਕ ਸਟਾਰਟਅੱਪ 'TakeMe2Space' ਭਾਰਤ ਦਾ ਪਹਿਲਾ 'ਔਰਬਿਟਲ ਕੰਪਿਊਟਿੰਗ ਸੈਟੇਲਾਈਟ' MOI-1A ਲਾਂਚ ਕਰਨ ਲਈ ਤਿਆਰ ਹੈ। ਇਹ ਸੈਟੇਲਾਈਟ 1 ਅਕਤੂਬਰ 2026 ਨੂੰ ਅਮਰੀਕੀ ਕੰਪਨੀ ਸਪੇਸ-ਐਕਸ ਦੇ 'ਫਾਲਕਨ 9' ਰਾਕੇਟ ਦੇ 'ਟਰਾਂਸਪੋਰਟਰ-18' ਮਿਸ਼ਨ ਰਾਹੀਂ ਸਪੇਸ 'ਚ ਭੇਜਿਆ ਜਾਵੇਗਾ।
ਆਮ ਤੌਰ 'ਤੇ ਸੈਟੇਲਾਈਟ ਧਰਤੀ ਦੀਆਂ ਤਸਵੀਰਾਂ ਅਤੇ ਰਾਅ ਡਾਟਾ ਧਰਤੀ 'ਤੇ ਸਥਿਤ ਗਰਾਊਂਡ ਸਟੇਸ਼ਨਾਂ ਨੂੰ ਭੇਜਦੇ ਹਨ, ਜਿਸ 'ਤੇ ਕਾਫ਼ੀ ਸਮਾਂ ਅਤੇ ਖ਼ਰਚਾ ਲੱਗਦਾ ਹੈ, ਪਰ MOI-1A 'ਚ Nvidia Orin NX ਪ੍ਰੋਸੈੱਸਰ ਲੱਗੇ ਹੋਏ ਹਨ, ਜੋ ਸਿੱਧਾ ਆਰਬਿਟ 'ਚ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਡਾਟਾ ਪ੍ਰੋਸੈੱਸ ਕਰਨਗੇ ਅਤੇ ਧਰਤੀ 'ਤੇ ਸਿਰਫ਼ ਰਿਜ਼ਲਟ ਭੇਜਣਗੇ। 14 ਕਿਲੋਗ੍ਰਾਮ ਭਾਰੇ ਇਸ ਸੈਟੇਲਾਈਟ 'ਚ 117 ਟੀ.ਓ.ਪੀ.ਐੱਸ. (TOPS) ਦੀ ਕੰਪਿਊਟਿੰਗ ਕਪੈਸਿਟੀ, 16GB RAM, ਅਤੇ 2TB ਸਟੋਰੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਆਨਲਾਈਨ ਪੇਮੈਂਟ 'ਤੇ MDR ਲਾਗੂ ਹੋਣ 'ਤੇ ਸੁਪਰੀਮ ਕੋਰਟ ਦਾ ਆ ਗਿਆ ਜਵਾਬ ! ਕੇਂਦਰ ਨੂੰ ਭੇਜਿਆ ਨੋਟਿਸ
ਸਟਾਰਟਅੱਪ ਦੇ ਸੰਸਥਾਪਕ ਅਤੇ ਸੀ.ਈ.ਓ. ਰੋਨਕ ਸਾਮੰਤਰੇ ਅਨੁਸਾਰ, ਇਸ ਮਿਸ਼ਨ ਲਈ ਪਹਿਲਾਂ ਹੀ 23 ਗਾਹਕਾਂ ਨਾਲ ਸਮਝੌਤਾ ਹੋ ਚੁੱਕਾ ਹੈ। ਇਹ ਖੇਤੀਬਾੜੀ, ਮਾਈਨਿੰਗ, ਸਪਲਾਈ ਚੇਨ, ਬੀਮਾ ਸੈਕਟਰ ਅਤੇ ਮੈਪਿੰਗ ਨਾਲ ਜੁੜੀਆਂ ਕੰਪਨੀਆਂ ਦੇ ਨਾਲ-ਨਾਲ ਵਿੱਦਿਅਕ ਅਦਾਰਿਆਂ ਲਈ ਬਹੁਤ ਮਦਦਗਾਰ ਸਾਬਿਤ ਹੋਵੇਗਾ।
ਇਸ ਤੋਂ ਪਹਿਲਾਂ ਕੰਪਨੀ ਦਾ ਟੈਸਟ ਸੈਟੇਲਾਈਟ MOI-TD ਦਸੰਬਰ 2024 'ਚ ਸਫ਼ਲਤਾਪੂਰਵਕ ਲਾਂਚ ਹੋਇਆ ਸੀ। ਹਾਲਾਂਕਿ, ਜਨਵਰੀ 2026 'ਚ ਇਸਰੋ ਦੇ PSLV-C62 ਰਾਕੇਟ ਦੀ ਖ਼ਰਾਬੀ ਕਾਰਨ ਕੰਪਨੀ ਦਾ MOI-1 ਸੈਟੇਲਾਈਟ ਤਬਾਹ ਹੋ ਗਿਆ ਸੀ, ਜਿਸ ਤੋਂ ਬਾਅਦ ਕੰਪਨੀ ਨੇ ਸਪੇਸਐਕਸ ਨਾਲ ਮਿਲ ਕੇ ਇਸ ਨਵੇਂ ਮਿਸ਼ਨ ਨੂੰ ਤਿਆਰ ਕੀਤਾ ਹੈ। ਸਟਾਰਟਅੱਪ ਦੀ ਯੋਜਨਾ ਭਵਿੱਖ 'ਚ ਅਜਿਹੇ 6 ਸੈਟੇਲਾਈਟਾਂ ਦਾ ਨੈੱਟਵਰਕ ਬਣਾਉਣ ਅਤੇ 2028 ਤੱਕ Orbital Data Centre ਸਥਾਪਿਤ ਕਰਨ ਦੀ ਹੈ।
ਇਹ ਵੀ ਪੜ੍ਹੋ- 'ਨਹੀਂ ਲੱਗੇਗਾ ਟੈਰਿਫ਼..!', ਅਮਰੀਕਾ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੋਣ ਕਮਿਸ਼ਨ ਨੂੰ ਕਠਪੁਤਲੀ ਬਣ ਕੇ ਕੰਮ ਨਹੀਂ ਕਰਨਾ ਚਾਹੀਦਾ : ਮਲਿਕਾਰਜੁਨ ਖੜਗੇ
NEXT STORY