ਨੈਸ਼ਨਲ ਡੈਸਕ- ਭਾਰਤ-ਚੀਨ ਸਰਹੱਦ 'ਤੇ ਚੀਨੀ ਫ਼ੌਜੀਆਂ ਨਾਲ ਹੋਣ ਵਾਲੀਆਂ ਸੰਭਾਵੀ ਝੜਪਾਂ ਅਤੇ ਟਕਰਾਅ ਨਾਲ ਨਜਿੱਠਣ ਲਈ ITBP ਤੇ ਬਾਰਡਰ ਪੁਲਸ ਦੀਆਂ ਨਵੀਆਂ ਸਪੈਸ਼ਲ ਕਮਾਂਡੋ ਯੂਨਿਟਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਹ ਕਮਾਂਡੋ ਯੂਨਿਟਾਂ ਉੱਚੇ ਪਹਾੜੀ ਖੇਤਰਾਂ 'ਚ ਤੁਰੰਤ ਕਾਰਵਾਈ ਕਰਨ ਅਤੇ ਆਹਮੋ-ਸਾਹਮਣੇ ਦੀ ਲੜਾਈ ਲੜਨ 'ਚ ਮਾਹਿਰ ਹੋਣਗੀਆਂ।
ਸਰਹੱਦੀ ਪੁਲਸ ਦੇ ਜਵਾਨਾਂ ਨੂੰ ਉਚਾਈ ਵਾਲੇ ਇਲਾਕਿਆਂ 'ਚ ਦੁਸ਼ਮਣ ਨਾਲ ਬਿਨਾਂ ਹਥਿਆਰ ਜਾਂ ਆਹਮੋ-ਸਾਹਮਣੇ ਦੀ ਲੜਾਈ ਲੜਨ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਨ੍ਹਾਂ ਯੂਨਿਟਾਂ ਨੂੰ ਅਧੁਨਿਕ ਡਰੋਨ ਨੈਵੀਗੇਸ਼ਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਸਰਹੱਦੀ ਖੇਤਰਾਂ 'ਚ ਕਿਸੇ ਵੀ ਛੋਟੀ-ਮੋਟੀ ਝੜਪ ਜਾਂ ਘੁਸਪੈਠ ਦੀ ਸੂਰਤ 'ਚ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਚੀਨ ਨਾਲ ਲੱਗਦੀ ਲਾਈਨ ਆਫ਼ ਐਕਚੁਅਲ ਕੰਟਰੋਲ (LAC) 'ਤੇ ਬੀਤੇ ਸਮੇਂ ਦੌਰਾਨ ਕਈ ਵਾਰ ਭਾਰਤ-ਚੀਨ ਫੌਜ ਦੀਆਂ ਝੜਪਾਂ ਹੋਈਆਂ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖ ਕੇ ਸਰਹੱਦ 'ਤੇ ਚੌਕਸੀ ਵਧਾਉਣ ਅਤੇ ਸਥਾਨਕ ਪੱਧਰ 'ਤੇ ਹੋਣ ਵਾਲੇ ਟਕਰਾਅ ਦੌਰਾਨ ਭਾਰਤੀ ਪੱਖ ਨੂੰ ਮਜ਼ਬੂਤ ਰੱਖਣ ਲਈ ਇਹ ਨਵੀਂ ਰਣਨੀਤੀ ਅਪਣਾਈ ਗਈ ਹੈ।
ਪਟਾਕੇ ਚਲਾਉਣ ਤੋਂ ਕੀਤਾ ਇਨਕਾਰ, ਕੁੱਟ-ਕੁੱਟ ਮਾਰ 'ਤਾ ਬਜ਼ੁਰਗ ਵਿਅਕਤੀ, ਫੈਲੀ ਸਨਸਨੀ
NEXT STORY