ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (ਐੱਮ. ਵਾਈ. ਐੱਚ.) ਦੇ ਓ. ਪੀ. ਡੀ. ’ਚ ਮੰਗਲਵਾਰ ਨੂੰ ਸੱਪ ਦਿਖਾਈ ਦਿੱਤਾ। ਹਾਲਾਂਕਿ, ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੱਪ ਨੇ ਕਿਸੇ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਐੱਮ. ਵਾਈ. ਐੱਚ. ਨੂੰ ਸੂਬੇ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲਾਂ ਵਿਚ ਗਿਣਿਆ ਜਾਂਦਾ ਹੈ। ਓ. ਪੀ. ਡੀ. ਵਿਚ ਸੱਪ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ ’ਤੇ ਹਸਪਤਾਲ ਦੇ ਪ੍ਰਬੰਧਾਂ ’ਤੇ ਸਵਾਲ ਉਠਾ ਰਹੇ ਹਨ।
ਇਸ ਤੋਂ ਪਹਿਲਾਂ, ਐੱਮ. ਵਾਈ. ਐੱਚ. ਕੰਪਲੈਕਸ ’ਚ ਚੂਹਿਆਂ ਅਤੇ ਬਿੱਲੀ ਦੀ ਮੌਜੂਦਗੀ ਨੂੰ ਲੈ ਕੇ ਵੀ ਸਵਾਲ ਉੱਠ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐੱਮ. ਵਾਈ. ਐੱਚ. ਦੀ ਓ. ਪੀ. ਡੀ. ਵਿਚ ਫਰਵਰੀ ਦੌਰਾਨ ਬਿੱਲੀ ਦੇਖੀ ਗਈ ਸੀ ਅਤੇ ਹਸਪਤਾਲ ਪ੍ਰਬੰਧਨ ਨੇ ਉਸ ਨੂੰ ਫੜਨ ਲਈ ਪਿੰਜਰਾ ਵੀ ਰਖਵਾਇਆ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਕੰਪਲੈਕਸ ਦੀ ਸਫ਼ਾਈ ਵਿਚ ਲਾਪ੍ਰਵਾਹੀ ਪਾਏ ਜਾਣ ਕਾਰਨ ਠੇਕੇਦਾਰ ਏਜੰਸੀ ਐੱਚ. ਐੱਲ. ਐੱਲ. ’ਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।
ਮਹਾਰਾਸ਼ਟਰ 'ਚ ਬੁਲੇਟ ਟ੍ਰੇਨ ਲਈ ਲੱਗਾ 100 ਮੀਟਰ ਲੰਬਾ ਤੇ 1405 ਮੀਟ੍ਰਿਕ ਟਨ ਭਾਰਾ ਸਟੀਲ ਬ੍ਰਿਜ
NEXT STORY