ਨੈਸ਼ਨਲ ਡੈਸਕ- ਜੰਮੂ ਕਸ਼ਮੀਰ 'ਚ ਛੰਨੀ ਪੁਲਸ ਸਟੇਸ਼ਨ ਦੇ ਖੇਤਰ 3 ਜੇ. ਏ. ਕੇ. ਰਾਈਫਲ ਦੇ ਜਵਾਨ ਦੀ ਮਿਲਟਰੀ ਕੈਂਪ ’ਚ ਸ਼ੱਕੀ ਹਾਲਾਤ ’ਚ ਫਾਹੇ ’ਤੇ ਲਮਕਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਵਾਗ ਅੰਬਾਡੇ (45) ਨਿਵਾਸੀ ਮਹਾਰਾਸ਼ਟਰ (ਮੌਜੂਦਾ ਸਮੇਂ 3 ਜੇ. ਏ. ਕੇ. ਰਾਈਫਲ ਜੰਮੂ) ਵਜੋਂ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸੁੰਜਵਾ, ਮਿਲਟਰੀ ਕੈਂਪ ’ਚ ਸਥਿਤ ਓਪਨ ਸ਼ੈੱਡ ’ਚ ਜਵਾਨ ਦੀ ਲਾਸ਼ ਨੂੰ ਫਾਹੇ ’ਤੇ ਲਮਕਦੀ ਦੇਖਿਆ ਗਿਆ। ਇਸ ਸੰਦਰਭ ’ਚ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਦੇ ਮੁਰਦਾਘਰ ਪਹੁੰਚਾਇਆ। ਪੁਲਸ ਨੇ ਇਸ ਸਬੰਧ ’ਚ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦਿੱਲੀ 'ਚ ਕੱਪੜਾ ਫੈਕਟਰੀ 'ਚ ਲੱਗੀ ਅੱਗ ! ਜਾਨੀ ਨੁਕਸਾਨ ਤੋਂ ਰਿਹਾ ਬਚਾਅ
NEXT STORY