ਨੈਸ਼ਨਲ ਡੈਸਕ : ਬੈਂਕ ਵਿੱਚ ਨੌਕਰੀ ਕਰਨ ਵਾਲੇ ਨੌਜਵਾਨ ਮੁੰਡੇ-ਕੁੜੀਆਂ ਲਈ ਇਹ ਖ਼ਬਰ ਬਹੁਤ ਖ਼ਾਸ ਹੈ। ਸੈਂਟਰਲ ਬੈਂਕ ਆਫ਼ ਇੰਡੀਆ ਵਿੱਚ ਅਪ੍ਰੈਂਟਿਸ ਅਸਾਮੀਆਂ ਲਈ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਸੈਂਟਰਲ ਬੈਂਕ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ centralbankofindia.co.in 'ਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਇਹ ਵੀ ਪੜ੍ਹੋ : Rain Alert: 9,10,11,12 ਅਤੇ 13 ਜੂਨ ਨੂੰ ਤੇਜ਼ ਹਨ੍ਹੇਰੀ-ਤੂਫਾਨ, ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ
ਅਹੁਦਿਆਂ ਦਾ ਵੇਰਵਾ
ਇਸ ਭਰਤੀ ਮੁਹਿੰਮ ਤਹਿਤ 4500 ਅਸਾਮੀਆਂ ਭਰੀਆਂ ਜਾਣਗੀਆਂ।
ਆਖ਼ਰੀ ਤਾਰੀਖ਼
ਅਪਲਾਈ ਕਰਨ ਦੀ ਆਖਰੀ ਮਿਤੀ 23 ਜੂਨ 2025 ਹੈ। ਇਸ ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਮਿਤੀ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵੱਡੀ ਘਟਨਾ: ਪੰਚਾਇਤ 'ਚ ਜ਼ਮੀਨ ਨੂੰ ਲੈ ਕੇ ਦੋ ਧਿਰਾਂ 'ਚ ਚੱਲੀਆਂ ਤਾੜ-ਤਾੜ ਗੋਲੀਆਂ, ਨੌਜਵਾਨ ਦੀ ਮੌਤ
ਫ਼ੀਸ ਭਰਨ ਦੀ ਆਖਰੀ ਮਿਤੀ
ਇਸ ਦੇ ਲਈ ਫ਼ੀਸ ਭਰਨ ਦੀ ਆਖਰੀ ਮਿਤੀ 25 ਜੂਨ 2025 ਹੈ। ਆਨਲਾਈਨ ਪ੍ਰੀਖਿਆ ਜੁਲਾਈ ਦੇ ਪਹਿਲੇ ਹਫ਼ਤੇ ਆਯੋਜਿਤ ਕੀਤੀ ਜਾਵੇਗੀ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਡਿਗਰੀ (ਗ੍ਰੈਜੂਏਟ) ਜਾਂ ਕੇਂਦਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਯੋਗਤਾ ਹੋਵੇ।
ਇਹ ਵੀ ਪੜ੍ਹੋ : ਤੁਸੀਂ ਵੀ ਆਪਣੇ ਬੈਂਕ ਖ਼ਾਤੇ ਨੂੰ ਰੱਖਣਾ ਚਾਹੁੰਦੇ ਹੋ ਸੁਰੱਖਿਅਤ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਮਰ
ਉਮੀਦਵਾਰ ਦੀ ਉਮਰ 20 ਤੋਂ 28 ਸਾਲ ਤੱਕ ਦੀ ਹੋਵੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ : 1 ਨਵੰਬਰ ਤੋਂ ਆਉਣ ਵਾਲੀ ਹੈ ਨਵੀਂ ਆਫ਼ਤ..., ਨਾ ਮਿਲੇਗਾ ਤੇਲ, ਨਾ ਹੀ ਹੋਵੇਗੀ ਐਂਟਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨੌਜਵਾਨ ਨੇ ਦਰੱਖ਼ਤ ਨਾਲ ਫਾਹਾ ਲੈ ਕੇ ਮੁਕਾ ਲਈ ਜੀਵਨਲੀਲਾ, ਨਹੀਂ ਹੋ ਸਕੀ ਪਛਾਣ
NEXT STORY