ਪਿਥੌਰਾਗੜ੍ਹ (ਏਜੰਸੀ)- ਲਿਪੁਲੇਖ ਦੱਰੇ ਤੋਂ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਕੈਲਾਸ਼-ਮਾਨਸਰੋਵਰ ਯਾਤਰਾ ਦੇ ਸੁਚਾਰੂ ਸੰਚਾਲਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੈਲਾਸ਼-ਮਾਨਸਰੋਵਰ ਯਾਤਰਾ ’ਤੇ ਜਾਣ ਵਾਲਾ ਸ਼ਰਧਾਲੂਆਂ ਦਾ ਪਹਿਲਾ ਜਥਾ 5 ਜੁਲਾਈ ਨੂੰ ਧਾਰਚੂਲਾ ਬੇਸ ਕੈਂਪ ਪਹੁੰਚੇਗਾ।
ਯਾਤਰਾ ਦੀ ਨੋਡਲ ਏਜੰਸੀ ਕੁਮਾਊਂ ਮੰਡਲ ਵਿਕਾਸ ਨਿਗਮ (ਕੇ. ਐੱਮ. ਵੀ. ਐੱਨ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾ ਜਥਾ ਨਵੀਂ ਦਿੱਲੀ ਤੋਂ ਚੱਲ ਕੇ 4 ਜੁਲਾਈ ਦੀ ਰਾਤ ਨੂੰ ਉੱਤਰਾਖੰਡ ਦੇ ਚੰਪਾਵਤ ਜ਼ਿਲੇ ਦੇ ਟਨਕਪੁਰ ਪਹੁੰਚੇਗਾ, ਜਿੱਥੋਂ ਉਹ ਅਗਲੀ ਸਵੇਰ ਪਿਥੌਰਾਗੜ੍ਹ ਜ਼ਿਲੇ ’ਚ ਸਥਿਤ ਧਾਰਚੂਲਾ ਲਈ ਰਵਾਨਾ ਹੋਵੇਗਾ।
ਧਾਰਚੂਲਾ ਬੇਸ ਕੈਂਪ ਦੇ ਇੰਚਾਰਜ ਧਨ ਸਿੰਘ ਨੇ ਦੱਸਿਆ, “ਸ਼ਰਧਾਲੂਆਂ ਦਾ ਪਹਿਲਾ ਜਥਾ 10 ਜੁਲਾਈ ਨੂੰ ਤਿੱਬਤ ’ਚ ਦਾਖਲ ਹੋਵੇਗਾ ਅਤੇ ਯਾਤਰਾ ਖਤਮ ਕਰਨ ਤੋਂ ਬਾਅਦ 18 ਜੁਲਾਈ ਨੂੰ ਲਿਪੁਲੇਖ ਦੱਰੇ ’ਤੇ ਵਾਪਸ ਆ ਜਾਵੇਗਾ।” ਕੈਲਾਸ਼-ਮਾਨਸਰੋਵਰ ਯਾਤਰਾ ਦੀਆਂ ਤਿਆਰੀਆਂ ਦੇ ਸਿਲਸਿਲੇ ’ਚ ਪਿਥੌਰਾਗੜ੍ਹ ’ਚ ਬੈਠਕ ਕਰਨ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਆਸ਼ੀਸ਼ ਭਟਗਾਂਈ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਯਾਤਰਾ ਪ੍ਰੋਗਰਾਮ ਅਨੁਸਾਰ ਉਚਿਤ ਤਿਆਰੀਆਂ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
LoC ਪਾਰ ਕਰਨ ਵਾਲੇ ਪਾਕਿਸਤਾਨੀ ਨਾਗਰਿਕ ਨੂੰ ਪਾਕਿਸਤਾਨ ਭੇਜਿਆ ਗਿਆ ਵਾਪਸ : ਫ਼ੌਜ
NEXT STORY