ਨੈਸ਼ਨਲ ਡੈਸਕ- ਚੇਨਈ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਇਕ ਯਾਤਰੀ ਕੋਲੋਂ 5.26 ਕਰੋੜ ਰੁਪਏ ਦਾ ਗਾਂਜਾ ਬਰਾਮਦ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਜੁਆਇੰਟ ਕਮਿਸ਼ਨਰ ਕੇ. ਐੱਮ. ਗੁਰੂ ਰਾਜੇਸ਼ ਨੇ ਦੱਸਿਆ ਕਿ ਮੁਸਾਫਰਾਂ ਦੀ ਜਾਣਕਾਰੀ ਦੇ ਆਧਾਰ ’ਤੇ ਏਅਰ ਇੰਟੈਲੀਜੈਂਸ ਇਕਾਈ ਤੇ ਚੇਨਈ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਅਕਤੂਬਰ ਨੂੰ ਬੈਂਕਾਕ ਤੋਂ ਆ ਰਹੇ ਇਕ ਮਰਦ ਮੁਸਾਫਰ ਨੂੰ ਰੋਕਿਆ।
ਉਹ ਕਸਟਮ ਅਧਿਕਾਰੀਆਂ ਨੂੰ ਆਪਣਾ ਸਾਮਾਨ ਚੈੱਕ ਕਰਵਾਏ ਬਿਨਾਂ ‘ਗ੍ਰੀਨ ਚੈਨਲ’ ਰਾਹੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਸਾਮਾਨ ਦੀ ਤਲਾਸ਼ੀ ਲੈਣ ਦੌਰਾਨ 15.02 ਕਿਲੋ ਨਸ਼ੀਲੇ ਪਦਾਰਥ ਮਿਲੇ। ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਨਾਲ ਜਾਂਚ ਕਰਨ ’ਤੇ ਉਸ ਦੇ ਗਾਂਜਾ ਹੋਣ ਦੀ ਪੁਸ਼ਟੀ ਹੋਈ।
ਭਾਰਤ-ਕੈਨੇਡਾ ਵਿਚਾਲੇ CEPA ਵਾਰਤਾ ਦਾ 5ਵਾਂ ਗੇੜ ਅੱਜ ਤੋਂ ਸ਼ੁਰੂ
NEXT STORY