ਪੋਰਟ ਬਲੇਅਰ (ਭਾਸ਼ਾ)– ਅੰਡਮਾਨ ਅਤੇ ਨਿਕੋਬਾਰ ਟਾਪੂ ਸਮੂਹ ਦੀ ਮੈਡੀਕਲ ਦੀ ਇਕ ਵਿਦਿਆਰਥਣ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਵਤਨ ਪਰਤ ਆਈ ਹੈ। ਅਧਿਕਾਰੀ ਨੇ ਮੰਗਲਵਾਰ ਯਾਨੀ ਕਿ ਅੱਜ ਇਸ ਦੀ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਸ਼ਵੇਤਾ ਦਾਮ ਪੋਰਟ ਬਲੇਅਰ ਦੀ ਵਾਸੀ ਹੈ, ਜੋ ਸੂਮੀ ਸਟੇਟ ਯੂਨੀਵਰਸਿਟੀ ਕੰਪਲੈਕਸ ’ਚ 14 ਦਿਨ ਤੱਕ ਰਹੀ ਸੀ। ਸ਼ਵੇਤਾ ਅਤੇ ਹੋਰ ਭਾਰਤੀ ਵਿਦਿਆਰਥੀਆਂ ਨੂੰ ਬੱਸਾਂ ਜ਼ਰੀਏ ਪੋਲਤਵਾ ਲਿਆਂਦਾ ਗਿਆ ਸੀ ਅਤੇ ਉੱਥੋਂ ਇਕ ਟਰੇਨ ’ਚ ਪੋਲੈਂਡ ਲਿਜਾਇਆ ਗਿਆ। ਇਸ ਟਰੇਨ ਦੀ ਵਿਵਸਥਾ ਭਾਰਤੀ ਦੂਤਘਰ ਨੇ ਕੀਤੀ ਸੀ।
ਸ਼ਵੇਤਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਪਰਤਣ ਮਗਰੋਂ ਕਿਹਾ, ‘‘ਅਸੀਂ ਰੂਸ ਵਲੋਂ ਹਮਲੇ ਸ਼ੁਰੂ ਹੋਣ ਤੋਂ ਬਾਅਦ 14 ਦਿਨ ਤਕ ਯੂਕ੍ਰੇਨ ’ਚ ਫਸੇ ਹੋਏ ਸੀ। ਸੂਮੀ ਤੋਂ ਪੋਲੈਂਡ ਪਹੁੰਚਣ ਤੋਂ ਬਾਅਦ ਸਾਨੂੰ ਖਾਣ ਦਾ ਸਾਮਾਨ ਅਤੇ ਰਹਿਣ ਲਈ ਥਾਂ ਦਿੱਤੀ ਗਈ।’’ ਸ਼ਵੇਤਾ ਨੇ ਅੱਗੇ ਦੱਸਿਆ ਕਿ ਮੈਂ ਅਤੇ ਹੋਰ ਵਿਦਿਆਰਥੀਆਂ ਦੀ ਦੇਸ਼ ਸੁਰੱਖਿਅਤ ਵਾਪਸੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤ ਸਰਕਾਰ ਦਾ ਧੰਨਵਾਦ ਜ਼ਾਹਰ ਕਰਦੀ ਹਾਂ। ਇਹ ਵਿਦਿਆਰਥੀ ਸ਼ੁੱਕਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਪਹੁੰਚੇ ਸਨ। ਸ਼ਵੇਤਾ, ਯੂਕ੍ਰੇਨ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਪਹੁੰਚੇ ਦੋ ਵਿਦਿਆਰਥੀਆਂ ’ਚੋਂ ਇਕ ਹੈ। ਹੋਰ ਵਿਦਿਆਰਥੀ ਵੀ ਭਾਰਤ ਪਹੁੰਚੇ ਹਨ ਅਤੇ ਅਜੇ ਚੇਨਈ ’ਚ ਹਨ।
ਹਿਜਾਬ ਪਾਬੰਦੀ 'ਤੇ ਕਰਨਾਟਕ ਹਾਈ ਕੋਰਟ ਦਾ ਫ਼ੈਸਲਾ 'ਬੇਹੱਦ ਨਿਰਾਸ਼ਾਜਨਕ' : ਮਹਿਬੂਬਾ ਮੁਫ਼ਤੀ
NEXT STORY