ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਐਤਵਾਰ ਸਵੇਰੇ ਘੱਟੋ-ਘੱਟ ਤਾਪਮਾਨ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਜ਼ਿਆਦਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ। IMD ਨੇ ਦਿੱਲੀ ਵਿਚ ਦਿਨ ਵੇਲੇ ਬੱਦਲਵਾਈ ਅਤੇ ਹਲਕੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਵਿਭਾਗ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਸੰਭਾਵਨਾ ਹੈ। IMD ਮੁਤਾਬਕ ਸਵੇਰੇ 8.30 ਵਜੇ ਤੱਕ ਦਿੱਲੀ ਵਿਚ ਨਮੀ ਦਾ ਪੱਧਰ 74 ਫ਼ੀਸਦੀ ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ) ਮੁਤਾਬਕ ਸ਼ਹਿਰ ਵਿਚ ਹਵਾ ਗੁਣਵੱਤਾ ਸੂਚਕਾਂਕ (AQI) ਸਵੇਰੇ 9 ਵਜੇ 64 ਦਰਜ ਕੀਤਾ ਗਿਆ, ਜੋ ਕਿ 'ਤਸੱਲੀਬਖ਼ਸ਼' ਸ਼੍ਰੇਣੀ ਵਿਚ ਆਉਂਦਾ ਹੈ।
ਦੱਸਣਯੋਗ ਹੈ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ' ਹੈ, 51 ਤੋਂ 100 ਵਿਚਕਾਰ 'ਤਸੱਲੀਬਖਸ਼' ਹੈ, 101 ਤੋਂ 200 ਵਿਚਕਾਰ 'ਦਰਮਿਆਨਾ' ਹੈ, 201 ਤੋਂ 300 ਵਿਚਕਾਰ 'ਮਾੜਾ' ਹੈ, 301 ਤੋਂ 400 ਵਿਚਕਾਰ 'ਬਹੁਤ ਮਾੜਾ' ਹੈ ਅਤੇ 401 ਤੋਂ 500 ਵਿਚਕਾਰ 'ਗੰਭੀਰ' ਮੰਨਿਆ ਜਾਂਦਾ ਹੈ।
ਰਿਕਾਰਡ ਗਰਮੀ ਨੇ ਵਿਗਾੜਿਆ ਕਸ਼ਮੀਰੀ ਸੇਬ ਦਾ ਸੁਆਦ
NEXT STORY