ਮੁੰਬਈ- ਐੱਨ. ਸੀ. ਪੀ. ਦੇ ਦੋਹਾਂ ਧੜਿਆਂ ਦੇ ਸੰਭਾਵਿਤ ਰਲੇਵੇਂ ਤੋਂ ਸੁਨੇਤਰਾ ਪਵਾਰ ਨੇ ਇਨਕਾਰ ਕੀਤਾ ਹੈ। ਮਿਲੀਆਂ ਖਬਰਾਂ ਅਨੁਸਾਰ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਪਾਰਟੀ ਮੁਖੀ ਦਾ ਅਹੁਦਾ ਸੰਭਾਲਣ ਵਾਲੀ ਸੁਨੇਤਰਾ ਪਵਾਰ ਨੇ ਮਹਾਯੁਤੀ ਦੇ ਆਗੂਆਂ ਸਾਹਮਣੇ ਐੱਨ. ਸੀ. ਪੀ. ਦੇ ਰਲੇਵੇਂ ਦੇ ਵਿਚਾਰ ਦਾ ਸਖ਼ਤ ਵਿਰੋਧ ਕੀਤਾ ਹੈ। ਸੁਨੇਤਰਾ ਦਾ ਕਹਿਣਾ ਹੈ ਕਿ ਸ਼ਰਦ ਪਵਾਰ ਦੀ ਅਗਵਾਈ ਵਾਲੇ ਐੱਨ. ਸੀ. ਪੀ. ਧੜੇ ਦਾ ਰਾਜਗ ’ਚ ਇਕ ਅਾਜ਼ਾਦ ਪਾਰਟੀ ਵਜੋਂ ਸਵਾਗਤ ਹੈ ਪਰ ਉਹ ਰਲੇਵੇਂ ਦੇ ਪੂਰੀ ਤਰ੍ਹਾਂ ਵਿਰੁੱਧ ਹੈ।
ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਮੰਨਣਾ ਹੈ ਕਿ ਸੁਨੇਤਰਾ ਨੂੰ ਡਰ ਹੈ ਕਿ ਸ਼ਰਦ ਧੜੇ ਨਾਲ ਰਲੇਵੇਂ ਪਿੱਛੋਂ ਉਨ੍ਹਾਂ ਦੇ ਆਪਣੇ ਧੜੇ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਜਾਵੇਗਾ, ਜੋ ਇਸ ਸਮੇਂ ਮਹਾਰਾਸ਼ਟਰ ’ਚ ਭਾਜਪਾ ਤੇ ਸ਼ਿਵ ਸੈਨਾ ਨਾਲ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ।
ਇਸ ਦੌਰਾਨ ਐੱਨ. ਸੀ. ਪੀ. (ਸ਼ਰਦ) ਦੀ ਮੁਖੀ ਸੁਪ੍ਰਿਆ ਸੁਲੇ ਨੇ ਦੁਹਰਾਇਆ ਹੈ ਕਿ ਰਲੇਵੇਂ ਬਾਰੇ ਫਿਲਹਾਲ ਕੋਈ ਗੱਲਬਾਤ ਨਹੀਂ ਹੋ ਰਹੀ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਾਪਣੇ ਭਰਾ ਅਜੀਤ ਪਵਾਰ ਦੀ ਮੌਤ ਤੋਂ ਬਾਅਦ ਮੈਂ ਆਪਣੇ ਵੱਲੋਂ ਇਸ ਮੁੱਦੇ ਨੂੰ ਖਤਮ ਕਰ ਦਿੱਤਾ ਹੈ।
ਅਮਿਤ ਸ਼ਾਹ ਦੀ ਚੋਟੀ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ
NEXT STORY