ਪਟਨਾ— ਮੱਧ ਪ੍ਰਦੇਸ਼ ਦੇ ਛਿੰਦਵਾੜਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦਾ ਦੇਸ਼ ਦੀ ਆਜ਼ਾਦੀ ਅਤੇ ਵਿਕਾਸ 'ਚ ਸਭ ਤੋਂ ਵੱਡਾ ਅਤੇ ਅਹਿਮ ਯੋਗਦਾਨ ਦੱਸਿਆ, ਜਿਸ ਕਾਰਨ ਉਹ ਚਾਰੋਂ ਪਾਸਿਓਂ ਵਿਵਾਦਾਂ ਵਿਚ ਘਿਰ ਗਏ ਹਨ। ਵਿਵਾਦਾਂ 'ਚ ਆਉਣ ਤੋਂ ਬਾਅਦ ਸ਼ਤਰੂਘਨ ਨੇ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕੁਝ ਵੀ ਕਿਹਾ, ਉਸ ਦੀ ਵਜ੍ਹਾ ਜ਼ੁਬਾਨ ਫਿਸਲਣਾ ਸੀ। ਮੈਂ ਉਸ ਸਮੇਂ ਮੌਲਾਨਾ ਆਜ਼ਾਦ ਦਾ ਨਾਂ ਲੈਣਾ ਚਾਹੁੰਦਾ ਸੀ ਪਰ ਮੇਰੇ ਮੂੰਹੋਂ ਮੁਹੰਮਦ ਅਲੀ ਜਿਨਾਹ ਦਾ ਨਾਂ ਨਿਕਲ ਗਿਆ। ਇਸ ਵਿਚ ਕਿਸੇ ਤਰ੍ਹਾਂ ਦੀ ਗਲਤੀ ਨਹੀਂ, ਜਿਸ ਲਈ ਅਫਸੋਸ ਕੀਤਾ ਜਾਵੇ ਜਾਂ ਮੁਆਫ਼ੀ ਮੰਗੀ ਜਾਵੇ। ਮੈਂ ਪ੍ਰਧਾਨ ਮੰਤਰੀ ਵਾਂਗ ਮੁੱਦਿਆਂ ਨੂੰ ਭਟਕਾਉਣਾ ਨਹੀਂ ਜਾਣਦਾ।
ਜ਼ਿਕਰਯੋਗ ਹੈ ਕਿ ਜਨ ਸਭਾ ਦੌਰਾਨ ਸ਼ਤਰੂਘਨ ਸਿਨਹਾ ਨੇ ਕਿਹਾ, ''ਕਾਂਗਰਸ ਮਹਾਤਮਾ ਗਾਂਧੀ ਤੋਂ ਲੈ ਕੇ ਸਰਦਾਰ ਪਟੇਲ, ਮੁਹੰਮਦ ਅਲੀ ਜਿਨਾਹ ਤੋਂ ਲੈ ਕੇ ਜਵਾਹਰਲਾਲ ਨਹਿਰੂ ਤਕ ਇਕ ਪਰਿਵਾਰ ਹੈ। ਜਿਨ੍ਹਾਂ ਦਾ ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਯੋਗਦਾਨ ਰਿਹਾ, ਇਸ ਲਈ ਮੈਂ ਕਾਂਗਰਸ ਵਿਚ ਆਇਆ ਹਾਂ।'' ਸਿਨਹਾ ਦੇ ਇਸ ਬਿਆਨ 'ਤੇ ਘਮਾਸਾਨ ਮਚ ਗਿਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਸ਼ਤਰੂਘਨ ਸਿਨਹਾ ਭਾਜਪਾ ਵਿਚ ਸਨ ਤਾਂ ਰਾਸ਼ਟਰ ਪ੍ਰੇਮ ਦੀਆਂ ਗੱਲਾਂ ਕਰਦੇ ਸਨ, ਕਾਂਗਰਸ ਵਿਚ ਜਾਂਦੇ ਹੀ ਜਿਨਾਹ ਦੀ ਤਰੀਫ ਕਰਨ ਲੱਗ ਪਏ। ਓਧਰ ਭਾਜਪਾ ਨੇਤਾ ਮਨੋਜ ਤਿਵਾੜੀ ਨੇ ਕਿਹਾ ਕਿ ਜੋ ਲੋਕ ਜਿਨਾਹ 'ਤੇ ਮਾਣ ਕਰ ਰਹੇ ਹਨ, ਉਹ ਦੇਸ਼ ਦਾ ਕੀ ਹਾਲ ਕਰਨਗੇ, ਇਹ ਵੀ ਵਿਚਾਰ ਕਰਨ ਵਾਲੀ ਗੱਲ ਹੈ। ਦੱਸਣਯੋਗ ਹੈ ਕਿ ਹਾਲ ਹੀ ਸਿਨਹਾ ਭਾਜਪਾ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਹਨ ਅਤੇ ਉਨ੍ਹਾਂ ਨੂੰ ਪਟਨਾ ਸਾਹਿਬ ਤੋਂ ਹੀ ਟਿਕਟ ਮਿਲੀ ਹੈ, ਜਿੱਥੋਂ ਉਹ ਭਾਜਪਾ ਦੇ ਸੰਸਦ ਮੈਂਬਰ ਸਨ।
ਭਾਜਪਾ ਦੀ ਹਨ੍ਹੇਰੀ 'ਚ ਵਿਰੋਧੀ ਉੱਡ ਜਾਣਗੇ : ਰਾਜਨਾਥ ਸਿੰਘ
NEXT STORY