ਵਾਰਾਣਸੀ— ਵਾਰਾਣਸੀ 'ਚ ਰਿਕਸ਼ਾ ਚਲਾਉਣ ਵਾਲੇ ਮੰਗਲ ਕੇਵਟ ਦੀ ਬੇਟੀ ਦੇ ਵਿਆਹ ਕਾਰਨ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ ਪਰ ਉਨ੍ਹਾਂ ਦੀ ਖੁਸ਼ੀ ਹੁਣ ਦੁੱਗਣੀ ਹੋ ਗਈ ਹੈ। ਕੇਵਟ ਨੂੰ ਬੇਟੀ ਦੇ ਵਿਆਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁੱਭਕਾਮਨਾ ਸੰਦੇਸ਼ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਕੇਵਟ ਦੀ ਬੇਟੀ ਅਤੇ ਜਵਾਈ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।
ਮੰਗਲ ਕੇਵਟ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ ਦਾ ਸੱਦਾ ਭੇਜਿਆ ਸੀ। ਦਿੱਲੀ ਸਥਿਤ ਪੀ.ਐੱਮ.ਓ. ਜਾ ਕੇ ਮੈਂ ਇਸ ਨੂੰ ਖੁਦ ਦੇ ਕੇ ਆਇਆ ਸੀ। 8 ਫਰਵਰੀ ਨੂੰ ਸਾਨੂੰ ਪ੍ਰਧਾਨ ਮੰਤਰੀ ਵਲੋਂ ਇਹ ਵਧਾਈ ਸੰਦੇਸ਼ ਮਿਲਿਆ। ਚਿੱਠੀ ਦੇਖ ਕੇ ਅਸੀਂ ਬੇਹੱਦ ਉਤਸ਼ਾਹਤ ਹਾਂ।'' ਉਨ੍ਹਾਂ ਨੇ ਕਿਹਾ,''ਇਹ ਚਿੱਠੀ ਸਬੂਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜ ਦੇ ਸਭ ਤੋਂ ਅੰਤਿਮ ਆਦਮੀ ਤੱਕ ਦਾ ਖਿਆਲ ਰੱਖਦੇ ਹਨ।'' ਕੇਵਟ ਦੀ ਪਤਨੀ ਰੇਨੂੰ ਦੇਵੀ ਨੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣਾ ਚਾਹੁੰਦੇ ਹਾਂ।''
105 ਸਾਲ ਦੀ ਉਮਰ 'ਚ ਚੌਥੀ ਜਮਾਤ ਦੀ ਪ੍ਰੀਖਿਆ ਕੀਤੀ ਪਾਸ, ਮਿਲੇ 74.5 ਫੀਸਦੀ ਅੰਕ
NEXT STORY