ਨਵੀਂ ਦਿੱਲੀ (ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਯੁੱਧ ਦੀ ਆਫ਼ਤ ਨਾਲ ਜੂਝ ਰਹੇ ਯੂਕ੍ਰੇਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੇ ਜਾਨ ਬਚਾਉਣ ਲਈ ਬੰਕਰਾਂ 'ਚ ਲੁਕੇ ਹੋਣ ਦੇ ਦ੍ਰਿਸ਼ ਵਿਚਲਿਤ ਕਰਦੇ ਹਨ। ਰਾਹੁਲ ਨੇ ਸਰਕਾਰ ਨੂੰ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਵਾਪਸ ਲਿਆਉਣ ਲਈ ਵਿਵਸਥਾ ਕਰਨ ਦੀ ਅਪੀਲ ਕੀਤੀ। ਰਾਹੁਲ ਨੇ ਪਹਿਲਾਂ ਵੀ ਸਰਕਾਰ ਨੂੰ ਇਸ ਦਿਸ਼ਾ 'ਚ ਤੁਰੰਤ ਕਦਮ ਚੁਕਣ ਦੀ ਅਪੀਲ ਕੀਤੀ ਸੀ।
ਰਾਹੁਲ ਨੇ ਟਵੀਟ ਕੀਤਾ,''ਬੰਕਰਾਂ 'ਚ ਭਾਰਤੀ ਵਿਦਿਆਰਥੀਆਂ ਦੇ ਦ੍ਰਿਸ਼ ਵਿਚਲਿਤ ਕਰਨ ਵਾਲੇ ਹਨ। ਕਈ ਵਿਦਿਆਰਥੀ ਭਾਰੀ ਹਮਲੇ ਦੀ ਲਪੇਟ ਵਾਲੇ ਪੂਰਬੀ ਯੂਕ੍ਰੇਨ 'ਚ ਫਸੇ ਹਨ। ਮੈਂ ਫਸੇ ਵਿਦਿਆਰਥੀਆਂ ਦੇ ਚਿੰਤਤ ਪਰਿਵਾਰਕ ਮੈਂਬਰਾਂ ਨਾਲ ਖੜ੍ਹਾ ਹਾਂ। ਮੈਂ ਇਨ੍ਹਾਂ ਵਿਦਿਆਰਥੀਆਂ ਨੂੰ ਤੁਰੰਤ ਵਾਪਸ ਲਿਆਉਣ ਦੀ ਵਿਵਸਥਾ ਕਰਨ ਦੀ ਭਾਰਤ ਸਰਕਾਰ ਤੋਂ ਮੁੜ ਅਪੀਲ ਕਰਦਾ ਹਾਂ।'' ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ ਇਕ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਭਾਰਤੀ ਵਿਦਿਆਰਥੀ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਉੱਥੋਂ ਤੁਰੰਤ ਵਾਪਸ ਲਿਆਉਣ ਦੀ ਵਿਵਸਥਾ ਕਰਨ ਦੀ ਅਪੀਲ ਕਰ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਡੇਰਾ ਮੁਖੀ ਦੀ ਫਰਲੋ ਮਾਮਲੇ ’ਚ ਹਾਈ ਕੋਰਟ ’ਚ ਬਹਿਸ ਪੂਰੀ, ਫ਼ੈਸਲਾ ਸੁਰੱਖਿਅਤ ਰੱਖਿਆ
NEXT STORY