ਬੈਤੂਲ— ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਆਮਲਾ ਥਾਣਾ ਖੇਤਰ ਦੇ ਲਾਲਾ ਵਾੜੀ ਪਿੰਡ 'ਚ ਇਕ ਔਰਤ ਨੇ ਆਪਣੀਆਂ ਦੋ ਧੀਆਂ ਸਮੇਤ ਖੂਹ 'ਚ ਛਾਲ ਮਾਰ ਦਿੱਤੀ, ਜਿਸ ਨਾਲ ਦੋਵੇਂ ਮਾਸੂਮ ਬੱਚੀਆਂ ਡੁੱਬ ਗਈਆਂ ਪਰ ਔਰਤ ਬਚ ਗਈ। ਪੁਲਸ ਸੂਤਰਾਂ ਅਨੁਸਾਰ ਕੱਲ ਰਾਤ ਲਾਲਾ ਵਾੜੀ ਦੀ ਰਹਿਣ ਵਾਲੀ ਔਰਤ ਨੇ ਆਪਣੀਆਂ ਦੋ ਧੀਆਂ 8 ਸਾਲਾ ਪਲਕ ਅਤੇ 6 ਸਾਲਾ ਪਰੀ ਸਮੇਤ ਖੂਹ 'ਚ ਛਾਲ ਮਾਰ ਦਿੱਤੀ। ਇਸ ਪਿੱਛੋਂ ਔਰਤ ਖੁਦ ਤਾਂ ਬਾਹਰ ਨਿਕਲ ਆਈ ਪਰ ਦੋਵੇਂ ਬੱਚੀਆਂ ਪਾਣੀ 'ਚ ਡੁੱਬ ਗਈਆਂ।
ਮੁੱਢਲੀ ਪੜਤਾਲ ਤੋਂ ਬਾਅਦ ਪੁਲਸ ਨੇ ਘਟਨਾ ਨੂੰ ਪਰਿਵਾਰਕ ਝਗੜੇ ਦਾ ਕਾਰਨ ਦੱਸਿਆ ਹੈ। ਪੁਲਸ ਨੇ ਦੱਸਿਆ ਕਿ ਔਰਤ ਰੱਸੀ ਦੀ ਮਦਦ ਨਾਲ ਵਾਪਸ ਖੂਹ ਤੋਂ ਬਾਹਰ ਆ ਗਈ ਪਰ ਪਾਣੀ ਵਿਚ ਡੁੱਬਣ ਕਾਰਨ ਦੋਹਾਂ ਬੱਚੀਆਂ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਦੋਹਾਂ ਬੱਚੀਆਂ ਦੀਆਂ ਲਾਸ਼ਾਂ ਨੂੰ ਖੂਹ 'ਚੋਂ ਬਾਹਰ ਕੱਢਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਿਸਾਨ ਦਾ ਪੁੱਤਰ ਹੈਲੀਕਾਪਟਰ 'ਤੇ ਲਿਆਇਆ ਲਾੜੀ, ਹਰ ਥਾਂ ਹੋ ਰਹੇ ਨੇ ਚਰਚੇ (ਤਸਵੀਰਾਂ)
NEXT STORY