ਧਰਮਸ਼ਾਲ, ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾ ਰਹੀ 5 ਮੈਚਾਂ ਦੀ ਲੜੀ ਦੇ 17 ਅਕਤੂਬਰ ਨੂੰ ਖੇਡ ਜਾਣ ਵਾਲੇ ਮੈਚ ਲਈ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਐੱਚ. ਪੀ. ਸੀ. ਏ.) ਦੀ ਧਰਮਸ਼ਾਲਾ ਗਰਾਊਂਡ ਲਡੀ ਦੇ ਚੌਥੇ ਤੇ ਆਪਣੇ ਦੂਜੇ ਮੈਚ ਦੀ ਮੇਜ਼ਬਾਨੀ ਲਈ ਤਿਆਰ ਹੈ। ਇਹ ਦੁਨੀਆ ਦਾ ਸਭ ਤੋਂ ਖੂਬਸੂਰਤ ਮੈਦਾਨ ਵੀ ਹੈ। ਇਹ ਲੜੀ ਇਸ ਸਮੇਂ 1-1 ਨਾਲ ਬਰਾਬਰੀ 'ਤੇ ਚੱਲ ਰਹੀ ਹੈ ਤੇ ਇੱਥੇ ਹੋਣ ਵਾਲਾ ਮੈਚ ਲੜੀ ਜਿੱਤਣ ਲਈ ਫੈਸਲਾਕੁੰਨ ਸਾਬਤ ਹੋਵੇਗਾ। ਇਸ ਮੈਦਾਨ 'ਤੇ ਅਜੇ ਤਕ ਇਕੋਇਕ ਕੌਮਾਂਤਰੀ ਵਨ ਡੇ ਮੈਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਢਿਆ ਗਿਆ ਸੀ ਜਿਸ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਦਾਨ 'ਤੇ 2010 ਤੋਂ ਹੁਣ ਤਕ ਆਈ. ਪੀ. ਐੱਲ. ਦੇ ਕੁਲ 8 ਟੀ-20 ਮੈਚ ਖੇਡੇ ਗਏ ਹਨ। ਇਹ ਮੈਦਾਨ ਆਈ. ਪੀ. ਐੱਲ. ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦਾ ਦੂਜਾ ਘਰੇਲੂ ਮੈਦਾਨ ਵੀ ਹੈ।
ਆਈ. ਪੀ. ਐੱਲ. ਮੈਚ
2010 ਵਿਚ 2 ਮੈਚ ਖੇਡੇ ਗਏ
ਕਿੰਗਜ਼ ਇਲੈਵਨ ਪੰਜਾਬ ਬਨਾਮ ਚੇਨਈ ਸੁਪਰ ਕਿੰਗਜ਼
(ਚੇਨਈ ਸੁਪਰ ਕਿੰਗਜ਼ 6 ਵਿਕਟਾਂ ਨਾਲ ਜਿੱਤਿਆ)
ਕਿੰਗਜ਼ ਇਲੈਵਨ ਪੰਜਾਬ ਬਨਾਮ ਡੈਕਨ ਚਾਰਜਸ
(ਡੈਕਨ ਚਾਰਜਰਸ 5 ਵਿਕਟਾਂ ਨਾਲ ਜਿੱਤਿਆ)
2011 ਵਿਚ 2 ਮੈਚ ਖੇਡੇ ਗਏ
ਕਿੰਗਜ਼ ਇਲੈਵਨ ਪੰਜਾਬ ਬਨਾਮ ਦਿੱਲੀ ਡੇਅਰਡੇਵਿਲਜ਼
(ਪੰਜਾਬ 6 ਵਿਕਟਾਂ ਨਾਲ ਜਿੱਤਿਆ)
ਕਿੰਗਜ਼ ਇਲੈਵਨ ਪੰਜਾਬ ਬਨਾਮ ਦਿੱਲੀ ਡੇਅਰਡੇਵਿਲਜ਼
(ਦਿੱਲੀ 6 ਵਿਕਟਾਂ ਨਾਲ ਜਿੱਤਿਆ)
2013 ਵਿਚ 2 ਮੈਚ ਖੇਡੇ ਗਏ
ਕਿੰਗਜ਼ ਇਲੈਵਨ ਪੰਜਾਬ ਬਨਾਮ ਦਿੱਲੀ ਡੇਅਰਡੇਵਿਲਜ਼
(ਪੰਜਾਬ 7 ਦੌੜਾਂ ਨਾਲ ਜਿੱਤਿਆ)
2014 ਵਿਚ ਆਈ. ਪੀ. ਐੱਲ. ਦਾ ਕੋਈ ਮੈਚ ਇੱਥੇ ਨਹੀਂ ਖੇਡਿਆ ਗਿਆ।
ਕਪਤਾਨੀ ਮਾਮਲੇ 'ਤੇ ਪਲਟੇ ਅਫਰੀਦੀ, ਮਿਸਬਾਹ ਦਾ ਕੀਤਾ ਸਮਰਥਨ
NEXT STORY