ਨਵੀਂ ਦਿੱਲੀ— ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਕਿਹਾ ਹੈ ਕਿ ਉਹ ਇੰਡੀਅਨ ਪ੍ਰੀਮੀਅਰ ਟੈਨਿਸ ਲੀਗ (ਆਈ.ਪੀ.ਟੀ.ਐੱਲ) ਲਈ ਭਾਰਤ ਦੌਰੇ 'ਤੇ ਆਉਣ ਨੂੰ ਲੈ ਕੇ ਬਹੁਤ ਹੀ ਉਤਸੁਕ ਹੈ।
17 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਆਈ. ਪੀ. ਟੀ. ਐੱਲ. ਲਈ 6 ਤੋਂ 8 ਦਸੰਬਰ ਤਕ ਦਿੱਲੀ ਵਿਚ ਰਹੇਗਾ। ਫੈਡਰਰ ਨੇ ਕਿਹਾ, ''ਮੇਰੇ ਲਈ ਭਾਰਤ ਜਾਣ ਦਾ ਮਤਲਬ ਹੈ ਦੱਖਣੀ ਅਮਰੀਕਾ ਜਾਣਾ। ਮੈਂ ਉਥੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਵਿਚ ਅਜਿਹਾ ਹੀ ਮਹਿਸੂਸ ਕਰਦਾ ਸੀ। ਮੈਂ ਬਹੁਤ ਸਮਾਂ ਤੋਂ ਉਥੇ ਜਾਣ ਦੇ ਬਾਰੇ ਵਿਚ ਸੋਚ ਰਿਹਾ ਸੀ ਪਰ ਹੁਣ ਆਖਿਰਕਾਰ ਮੈਨੂੰ ਇਸਦਾ ਮੌਕਾ ਮਿਲ ਰਿਹਾ ਹੈ।''
ਪਹਿਲਾਂ ਵੀ ਭਾਰਤ ਦੌਰੇ 'ਤੇ ਆ ਚੁੱਕੇ ਫੈਡਰਰ ਨੇ ਦੇਸ਼ ਦੀ ਸ਼ਲਾਘਾ ਕਰਦੇ ਹੋਏ ਕਿਹਾ, ''ਮੈਂ ਆਖਰੀ ਵਾਰ ਭਾਰਤ ਵਿਚ ਚੇਨਈ ਤੇ ਪੁਡੂਚੇਰੀ ਦੇ ਦੌਰੇ 'ਤੇ ਕੁਝ ਰਾਹਤ ਕੰਮ ਦੇ ਸਿਲਸਿਲੇ ਵਿਚ ਆਇਆ ਸੀ। ਮੇਰੀ ਪਤਨੀ ਮਿਰਕਾ ਵੀ ਉਸ਼ ਸਮੇਂ ਮੇਰੇ ਨਾਲ ਮੌਜੂਦ ਸੀ। ਮੇਰੇ ਮਨ ਵਿਚ ਭਾਰਤ ਦੀਆਂ ਅਨੋਖੀਆਂ ਯਾਦਾਂ ਹੁਣ ਵੀ ਤਾਜ਼ਾਂ ਹਨ।''
ਫੈਡਰਰ ਨੇ ਕਿਹਾ, ''ਭਾਰਤ ਬਹੁਤ ਵੀ ਵੱਖ ਦੇਸ਼ ਹੈ ਤੇ ਦੱਖਣੀ ਭਾਰਤ ਉਤਰ ਤੋਂ ਇਕਦਮ ਵੱਖ। ਭਾਸ਼ਾ, ਖਾਣਾ, ਪਹਿਨਣਾ ਤੇ ਸੱਭਿਆਚਾਰ ਦੇ ਲਿਹਾਜ ਨਾਲ ਇਕਦਮ ਵੱਖ-ਵੱਖ ਹੈ। ਮੇਰੇ ਲਈ ਇਕ ਵਾਰ ਵਿਚ ਪੂਰਾ ਦੇਸ਼ ਦੇਖਣਾ ਤਾਂ ਸੰਭਵ ਨਹੀਂ ਹੈ ਪਰ ਮੈਂ ਜਦੋ ਵੀ ਦੁਨੀਆ ਭਰ ਵਿਚ ਕਿਸੇ ਭਾਰਤੀ ਨਾਲ ਮਿਲਦਾ ਹਾਂ ਤਾ ੰਉਹ ਹਮੇਸ਼ਾ ਆਪਣੇ ਦੇਸ਼ ਦੇ ਬਾਰੇ ਵਿਚ ਗੱਲ ਕਰਦੇ ਹਨ। ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਤੁਹਾਡੇ ਮਨ ਵਿਚ ਆਪਣੇ ਦੇਸ਼ ਲਈ ਕਿੰਨਾ ਸਨਮਾਨ ਹੈ।''
ਉਸ ਨੇ ਕਿਹਾ, ''ਭਾਰਤ ਵਿਚ ਖੇਡਣਾ ਮੇਰਾ ਹਮੇਸ਼ਾ ਦਾ ਸੁਪਨਾ ਸੀ ਪਰ ਮੇਰਾ ਸਾਲ ਪਹਿਲਾਂ ਹੀ ਕਾਫੀ ਰੁਝੇਵਿਆਂ ਵਾਲਾ ਸੀ ਤੇ ਅਜਿਹੇ ਵਿਚ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਈ. ਪੀ. ਟੀ. ਐੱਲ. ਖੇਡਣ ਦਾ ਮੌਕਾ ਮਿਲ ਰਿਹਾ ਹੈ।''
'ਮੈਸੀ ਟੈਕਸ ਚੋਰੀ 'ਚ ਸ਼ਾਮਲ ਨਹੀਂ'
NEXT STORY