ਮੈਲਬੋਰਨ - ਆਸਟ੍ਰੇਲੀਆ ਦੇ ਇਕ ਸਥਾਨਕ ਕਲੱਬ ਕ੍ਰਿਕਟ ਲੀਗ ਵਿਚ ਜੇਮਸ ਟੁਲੀ ਨਾਂ ਦੇ ਇਕ ਬੱਲੇਬਾਜ਼ ਨੇ ਇਕ ਦਿਨਾ ਮੈਚ ਵਿਚ ਤੀਹਰਾ ਸੈਂਕੜਾ ਲਗਾਉਣ ਦਾ ਹੈਰਾਨੀਜਨਕ ਕਾਰਨਾਮਾ ਕਰਕੇ ਦਿਖਾਇਆ ਹੈ। ਟੁਲੀ ਨੇ ਬੀਤੇ ਐਤਵਾਰ ਨੂੰ 341 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ।
ਟੁਲੀ ਨੇ ਕਵੀਂਸਲੈਂਡ ਵੇਅਰਹਾਊਸ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ ਵਿਚ ਮੈਟਰ ਹਿਲ ਕਲੱਬ ਲਈ ਇਹ ਬੇਮਿਸਾਲ ਪਾਰੀ ਖੇਡੀ। ਟੁਲੀ ਦੀ ਇਹ ਕਾਮਯਾਬੀ ਹੋਰ ਵੀ ਵੱਧ ਅਹਿਮ ਹੋ ਜਾਂਦੀ ਹੈ ਕਿਉਂਕਿ ਉਹ ਮੈਚ 44 ਓਵਰਾਂ ਤਕ ਸੀਮਿਤ ਕੀਤਾ ਗਿਆ ਸੀ ਤੇ ਉਹ 42ਵੇਂ ਓਵਰ ਵਿਚ ਆਊਟ ਹੋਇਆ ਸੀ।
ਟੁਲੀ ਦੀ ਇਸ ਪਾਰੀ ਦੀ ਬਦੌਲਤ ਮੈਟਰ ਹਿਲ ਕਲੱਬ ਨੇ ਸਾਈਲੈਂਟ ਏਸੈਂਸ ਕਲੱਬ ਵਿਰੁੱਧ 44 ਓਵਰਾਂ ਵਿਚ ਚਾਰ ਵਿਕਟਾਂ 'ਤੇ 457 ਦੌੜਾਂ ਬਣਾਈਆਂ। ਟ੍ਰਾਯ ਡੀਨ ਨੇ 36 ਦੌੜਾਂ ਦਾ ਯੋਗਦਾਨ ਦਿੱਤਾ ਤੇ ਡੀ ਨੇ ਪੰਜਵੀਂ ਵਿਕਟ ਲਈ 212 ਦੌੜਾਂ ਦੀ ਸਾਂਝੇਦਾਰੀ ਕੀਤੀ।
ਟੁਲੀ ਦੀ ਪਾਰੀ ਵਿਚ 25 ਛੱਕੇ ਤੇ 34 ਚੌਕੇ ਸ਼ਾਮਲ ਹਨ। ਵਿਰੋਧੀ ਟੀਮ ਜਵਾਬ ਵਿਚ ਸਿਰਫ 232 ਦੌੜਾਂ ਹੀ ਬਣਾ ਸਕੀ।
ਕੌਮਾਂਤਰੀ ਇਕ ਦਿਨਾ ਕ੍ਰਿਕਟ ਵਿਚ ਕੋਈ ਵੀ ਬੱਲੇਬਾਜ਼ ਤੀਹਰਾ ਸੈੰਂਕਕੜਾ ਨਹੀਂ ਬਣਾ ਸਕਿਆ। ਹੁਣ ਤਕ ਸਿਰਫ ਚਾਰ ਬੱਲੇਬਾਜ਼ ਦੋਹਰਾ ਸੈੰਂਕਕੜਾ ਲਗਾ ਸਕੇ ਹਨ।
1971 ਵਿਚ ਇਕ ਦਿਨਾ ਮੈਚਾਂ ਦੀ ਸ਼ੁਰੂਆਤ ਦੇ 26 ਸਾਲਾਂ ਬਾਅਦ ਆਸਟ੍ਰੇਲੀਆ ਦੀ ਮਹਿਲਾ ਕ੍ਰਿਕਟ ਖਿਡਾਰਨ ਬੇਲਿੰਡਾ ਕਲਾਰਕ ਨੇ ਮੁੰਬਈ ਵਿਚ ਹੋਏ ਵਿਸ਼ਵ ਕੱਪ ਵਿਚ ਡੈੱਨਮਾਰਕ ਵਿਰੁੱਧ 219 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਇਸ ਦੇ 13 ਸਾਲ ਬਾਅਦ ਸਚਿਨ ਨੇ ਗਵਾਲੀਅਰ ਵਿਚ ਆਸਟ੍ਰੇਲੀਆ ਵਿਰੁੱਧ ਅਜੇਤੂ 200 ਦੌੜਾਂ ਬਣਾਈਆਂ। ਸਚਿਨ ਤੋਂ ਬਾਅਦ ਭਾਰਤ ਦੇ ਵਰਿੰਦਰ ਸਹਿਵਾਗ ਤੇ ਰੋਹਿਤ ਸ਼ਰਮਾ ਇਹ ਕਾਰਨਾਮਾ ਕਰ ਚੁੱਕੇ ਹਨ।
ਤੇਂਦੁਲਕਰ ਨੇ ਪ੍ਰਧਾਨ ਮੰਤਰੀ ਮੋਦੀ ਨਾਲੇ ਕੀਤੀ ਚਰਚਾ
NEXT STORY