ਧਰਮਸ਼ਾਲਾ - ਪਿਛਲੇ ਹਫਤੇ ਦਿੱਲੀ ਵਨ ਡੇ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਵਿਰਾਟ ਕੋਹਲੀ ਨੇ ਅੱਜ ਕਿਹਾ ਕਿ ਉਸਦੇ ਸ਼ਾਨਦਾਰ ਕਰੀਅਰ ਵਿਚ ਪਹਿਲੇ ਬੁਰੇ ਦੌਰੇ ਤੋਂ ਉਭਰਨ ਲਈ ਉਸ ਨੂੰ ਇਸ ਤਰ੍ਹਾਂ ਦੀ ਪਾਰੀ ਦੀ ਸਖਤ ਲੋੜ ਸੀ।
ਕੋਹਲੀ ਇੰਗਲੈਂਡ ਦੌਰੇ ਤੋਂ ਹੀ ਖਰਾਬ ਫਾਰਮ ਵਿਚ ਚੱਲ ਰਿਹਾ ਸੀ। ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਚੌਥੇ ਵਨ ਡੇ ਤੋਂ ਪਹਿਲਾਂ ਉਸ ਨੇ ਕਿਹਾ ਕਿ ਚੈਂਪੀਅਨਸ ਲੀਗ ਦੌਰਾਨ ਉਸ ਨੇ ਆਪਣੀ ਖੇਡ 'ਤੇ ਕੰਮ ਕੀਤਾ ਜਿਸ ਤੋਂ ਉਸ ਨੂੰ ਚੰਗਾ ਨਤੀਜਾ ਮਿਲ ਰਿਹਾ ਹੈ।
ਉਸ ਨੇ ਫਿਰੋਜ਼ਸ਼ਾਹ ਕੋਟਲਾ ਵਿਚ ਆਪਣੀ 62 ਦੌੜਾਂ ਦੀ ਪਾਰੀ ਦੇ ਸੰਬੰਧ ਵਿਚ ਕਿਹਾ, ''ਭਰੋਸਾ ਮਿਲਣਾ ਅਸਲ ਵਿਚ ਚੰਗਾ ਰਿਹਾ। ਮੈਂ ਉਨ੍ਹਾਂ ਵਿਭਾਗਾਂ 'ਤੇ ਸਖਤ ਮਿਹਨਤ ਕੀਤੀ ਜਿਨ੍ਹਾਂ ਵਿਚ ਮੈਨੂੰ ਸੁਧਾਰ ਦੀ ਲੋੜ ਸੀ। ਪਿਛਲੇ ਦੋ ਮੈਚਾਂ ਵਿਚ ਮੈਂ ਸਪੱਸ਼ਟ ਸੋਚ ਨਾਲ ਉਤਰਿਆ। ਜੇਕਰ ਮੈਂ ਫਿਰ ਤੋਂ ਇਕੋ ਜਿਹਾ ਸ਼ਾਟ ਖੇਡ ਕੇ ਆਊਟ ਹੁੰਦਾ ਹਾਂ ਤਾਂ ਇਹ ਮੇਰੇ ਲਈ ਮਾਇਨਾ ਨਹੀਂ ਰੱਖਦਾ। ਘੱਟ ਤੋਂ ਘੱਟ ਮੇਰੀ ਸੋਚ ਸਪੱਸ਼ਟ ਹੈ ਤੇ ਮੈਂ ਆਤਮਵਿਸ਼ਵਾਸ ਨਾਲ ਭਰਿਆ ਹਾਂ। ਮੈਂ ਪਿਛਲੇ ਮੈਚ ਵਿਚ ਜਿਹੜੀ ਪਾਰੀ ਖੇਡੀ, ਮੈਨੂੰ ਉਸ ਤਰ੍ਹਾਂ ਦੀ ਪਾਰੀ ਦੀ ਸਖਤ ਲੋੜ ਸੀ।''
ਚੌਥੇ ਵਨ ਡੇ 'ਚ ਮੁਕਾਬਲਾ ਕਾਫੀ ਰੋਮਾਂਚਕ ਹੋਵੇਗਾ
NEXT STORY