ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਮੁੱਖੀ ਇਜਾਜ਼ ਬੱਟ ਨੇ ਕਿਹਾ ਹੈ ਕਿ ਸ਼ਾਹਿਦ ਅਫਰੀਦੀ ਕੌਮੀ ਟੀਮ 'ਚ ਰਹਿਣ ਦਾ ਹੱਕਦਾਰ ਨਹੀਂ ਹੈ। ਮੌਜੂਦਾ ਪੀਸੀਬੀ ਦੇ ਮੁੱਖੀ ਸ਼ਹਿਰਯਾਰ ਖ਼ਾਨ ਨਾਲ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਮੁਲਾਕਾਤ ਤੋਂ ਬਾਅਦ ਬੱਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੀ ਸਲਾਹ ਲਵੋ ਤਾਂ ਮੈਨੂੰ ਲੱਗਦਾ ਹੈ ਕਿ ਪ੍ਰਦਰਸ਼ਨ ਨੂੰ ਦੇਖਦੇ ਹੋਏ ਉਹ ਟੀਮ 'ਚ ਰਹਿਣ ਦਾ ਹੱਕਦਾਰ ਨਹੀਂ ਹੈ ਪਰ ਇਹ ਫੈਸਲਾ ਚੋਣਕਰਤਾਂ ਨੇ ਲੈਣਾ ਹੈ। ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਅਜੇ ਵੀ ਟੀਮ ਲਈ ਕੁਝ ਯੋਗਦਾਨ ਦੇ ਸਕਦਾ ਹੈ ਤਾਂ ਠੀਕ ਹੈ। ਬੱਟ 2008 ਤੋਂ 2011 ਤੱਕ ਪੀਸੀਬੀ ਦਾ ਮੁੱਖੀ ਰਿਹਾ। ਉਸ ਨੇ 2011 'ਚ ਅਫਰੀਦੀ ਦਾ ਅਨੁਸ਼ਾਸਨਾਤਮਕ ਕਾਰਨਾਂ ਕਰਕੇ ਟੀ20 ਤੇ ਇਕ ਦਿਨਾ ਟੀਮ ਦੀ ਕਪਤਾਨੀ 'ਚੋਂ ਹਟਾ ਦਿੱਤਾ ਸੀ।
ਬੱਟ ਨੇ ਇਹ ਵੀ ਕਿਹਾ ਕਿ ਜੇਕਰ ਸ਼ਹਿਰਯਾਰ ਦੀ ਥਾਂ ਕੋਈ ਹੋਰ ਪੀਸੀਬੀ ਮੁੱਖੀ ਹੁੰਦਾ ਤਾਂ ਅਫਰੀਦੀ ਨੂੰ ਕਪਤਾਨੀ ਨੂੰ ਲੈ ਕੇ ਬਿਆਨਬਾਜ਼ੀ ਕਾਰਨ ਬਰਖ਼ਾਸਤ ਕਰ ਦਿੰਦਾ।
ਬੱਟ ਨੇ ਕਿਹਾ ਕਿ ਸ਼ਹਿਰਯਾਰ ਨੇਕ ਅਤੇ ਇਮਾਨਦਾਰ ਇਨਸਾਨ ਹਨ ਅਤੇ ਮੈਂ ਉਸ ਨੂੰ ਕਿਹਾ ਕਿ ਵਿਸ਼ਵ ਕੱਪ ਤੱਕ ਮਿਸਬਾਹ ਉਲ ਹੱਕ ਨੂੰ ਹਟਾਉਣ ਦੀ ਕੋਈ ਲੋੜ ਨਹੀਂ ਹੈ ਭਾਵੇਂ ਹੀ ਉਸ ਦੀ ਫਾਰਮ ਕਿੱਦਾਂ ਦੀ ਵੀ ਹੋਵੇ।
ਭਾਰਤ ਲਈ ਬੜ੍ਹਤ ਬਣਾਉਣਾ ਜ਼ਰੂਰੀ
NEXT STORY