ਅੰਮ੍ਰਿਤਸਰ- ਹਰਿਆਣਾ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਬਿਆਨਬਾਜ਼ੀ ਤੋਂ ਨਾਰਾਜ਼ ਅਕਾਲੀ ਦਲ ਨੇ ਹੁਣ ਸ਼੍ਰੀ ਸਿੱਧੂ ਨੂੰ ਘੇਰਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਅਨੁਸਾਰ ਆਉਣ ਵਾਲੇ ਦਿਨਾਂ ’ਚ ਸ਼੍ਰੀ ਸਿੱਧੂ ਨੂੰ ਸਖਤ ਜਵਾਬ ਦਿੱਤਾ ਜਾਵੇਗਾ। ਭਾਜਪਾ ਦੇ ਸਾਬਕਾ ਸੰਸਦ ਮੈਂਬਰ ਦੀ ਬਿਆਨਬਾਜ਼ੀ ਦੇ ਅਸਰ ਨੂੰ ਲੈ ਕੇ ਅਕਾਲੀ ਦਲ ’ਚ ਮੰਥਨ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2017 ਨੂੰ ਲੈ ਕੇ ਪਾਰਟੀ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਜਾ ਸਕਣ।
ਕੇਂਦਰ ’ਚ ਭਾਰੀ ਬਹੁਮਤ ਨਾਲ ਆਉਣ ਵਾਲੀ ਭਾਜਪਾ ਨੇ ਸਰਕਾਰ ਬਣਨ ਤੋਂ ਬਾਅਦ ਹੁਣ ਤੱਕ ਪੰਜਾਬ ਨੂੰ ਵਿੱਤੀ ਸੰਕਟ ਤੋਂ ਉਭਰਨ ਲਈ ਕਿਸੇ ਤਰ੍ਹਾਂ ਦੀ ਮਦਦ ਦੇ ਸੰਕੇਤ ਨਹੀਂ ਦਿੱਤੇ ਹਨ, ਜਿਸ ਨਾਲ ਅਕਾਲੀ ਦਲ ’ਚ ਨਿਰਾਸ਼ਾ ਹੈ। ਦਿਲਾਂ ’ਚ ਖਟਾਸ ਦੀ ਬਦਬੂ ਆਉਣ ਨਾਲ ਉਸ ਦੀ ਗੰਧ ਚਾਰੇ ਪਾਸੇ ਫੈਲਣ ਲੱਗੀ ਹੈ, ਜਿਸ ਦਾ ਅਸਰ ਵਰਕਰਾਂ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਅਜਿਹੇ ’ਚ ਆਪਸੀ ਤਾਲਮੇਲ ਕਿਵੇਂ ਬਣਿਆ ਰਹੇ, ਇਹ ਤਾਂ ਸਮਾਂ ਹੀ ਦੱਸੇਗਾ।
ਇੰਨਾ ਜ਼ਰੂਰ ਹੈ ਕਿ ਸ਼੍ਰੀ ਸਿੱਧੂ ਦੇ ਬੜਬੋਲੇਪਣ ਨੇ ਭਾਜਪਾ ਨੂੰ ਪਰੇਸ਼ਾਨੀ ’ਚ ਪਾ ਦਿੱਤਾ ਹੈ। ਭਾਜਪਾ ਮਹਾਰਾਸ਼ਟਰ ’ਚ ਸਾਲਾਂ ਪੁਰਾਣੀ ਆਪਣੀ ਸਹਿਯੋਗੀ ਸ਼ਿਵ ਸੈਨਾ ਤੋਂ ਵੱਖ ਹੋ ਚੁੱਕੀ ਹੈ ਅਤੇ ਪੰਜਾਬ ਸਰਕਾਰ ’ਚ ਸਹਿਯੋਗੀ ਅਕਾਲੀ ਦਲ ਨਾਲ ਟਕਰਾਅ ਦੀਆਂ ਗੱਲਾਂ ਤੇਜ਼ ਹੋ ਰਹੀਆਂ ਹਨ। ਅਕਾਲੀ ਦਲ ਨੇ ਸਿੱਧੂ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰਦੇ ਹੋਏ ਉਨ੍ਹਾਂ ਦੇ ਦਸਤਾਵੇਜ਼ ਜੁਟਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ ਤਾਂ ਕਿ ਸ਼੍ਰੀ ਸਿੱਧੂ ਦੇ ਖੋਖਲੇ ਦਾਅਵਿਆਂ ਦੀ ਹਵਾ ਕੱਢੀ ਜਾ ਸਕੇ। ਹਰਿਆਣਾ ਦੀਆਂ ਚੋਣਾਂ ਦਾ ਪੰਜਾਬ ਦੀ ਰਾਜਨੀਤੀ ’ਤੇ ਅਸਰ ਪੈਣਾ ਲਾਜ਼ਮੀ ਹੈ। ਜਲਦੀ-ਜਲਦੀ ’ਚ ਅਕਾਲੀ ਦਲ ਨੇ ਸ਼੍ਰੀ ਸਿੱਧੂ ਦੀ ਸੁਰੱਖਿਆ ਵੀਰਵਾਰ ਨੂੰ ਵਾਪਸ ਲੈ ਲਈ ਪਰ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਬਹਾਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਪੁਲਸ ਡਾਇਰੈਕਟਰ ਜਨਰਲ ਦਿਨਕਰ ਗੁਪਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੋਬਾਈਲ ਨਹੀਂ ਚੁੱਕਿਆ। ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਨੇ ਸੁਰੱਖਿਆ ਬਹਾਲੀ ਨੂੰ ਲੈ ਕੇ ਅਗਿਆਨਤਾ ਜ਼ਾਹਰ ਕੀਤੀ।
ਮੰਡੀਆਂ 'ਚ ਜੱਟ ਰੁਲਦਾ, ਚੁੱਲ੍ਹੇ ਮੋਹਰੇ ਰੁਲਦੀ ਰਕਾਨ! (ਵੀਡੀਓ)
NEXT STORY