ਜਲੰਧਰ : ਪੁਲਸ ਅਤੇ ਲੀਡਰਾਂ ਦਾ ਰਿਸ਼ਤਾ ਕਿੰਨਾ ਕੁ ਮਜ਼ਬੂਤ ਹੈ ਇਸ ਦਾ ਖੁਲਾਸਾ ਪੰਜਾਬ ਦੇ ਸਾਬਕਾ ਟ੍ਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਹੁਰਾਂ ਜਲੰਧਰ ਵਿਖੇ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਸ ਵਾਲੇ ਲੀਡਰਾਂ ਨੂੰ ਗਾਲ੍ਹਾਂ ਕੱਢਦੇ ਹੀ ਰਹਿੰਦੇ ਹਨ। ਮਾਸਟਰ ਜੀ ਨੇ ਇਹ ਵੀ ਕਿਹਾ ਕਿ ਉਹ ਵੀ ਪੁਲਸ ਵਾਲਿਆਂ ਨੂੰ ਗਾਲ੍ਹਾਂ ਕੱਢਣ ਤੋਂ ਗੁਰੇਜ਼ ਨਹੀਂ ਕਰਦੇ।
ਇਥੇ ਜ਼ਿਕਰਯੋਗ ਹੈ ਕਿ ਇਕ ਚਲਾਨ ਦੇ ਮਾਮਲੇ ਨੂੰ ਲੈ ਕੇ ਹੋਏ ਵਿਵਾਦ 'ਚ ਮਾਸਟਰ ਜੀ ਪਠਾਨਕੋਟ ਤੋਂ ਅਚੇਚਾ ਆਪਣੇ ਸਮਰਥਕ ਨੂੰ ਛੁਡਵਾਉਣ ਲਈ ਜਲੰਧਰ ਦੇ ਥਾਣਾ ਬਾਰਾਦਰੀ ਢੱਟੇ ਹੋਏ ਸਨ। ਦੇਰ ਰਾਤ ਬਾਅਦ 'ਚ ਦੋਹਾਂ ਧਿਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ ਗਿਆ।
ਚੰਡੀਗੜ੍ਹ 'ਚ ਲੜਕੀ ਦਾ ਬੇਰਹਿਮੀ ਨਾਲ ਕਤਲ
NEXT STORY