ਫਤਿਹਗੜ੍ਹ : ਸਾਹਿਬ (ਬਖਸ਼ੀ)-ਜ਼ਿਲੇ ਦੇ ਪਿੰਡ ਰੁੜਕੀ ਦੇ ਬੱਸ ਸਟੈਂਡ 'ਤੇ ਖੁਲ੍ਹੇ ਸਟੇਟ ਬੈਂਕ ਆਫ਼ ਪਟਿਆਲਾ ਬਰਾਂਚ ਦੇ ਏ.ਟੀ.ਐਮ 'ਚੋਂ ਪੈਸੇ ਚੋਰੀ ਕਰਨ ਲਈ ਦੀ ਅਸਫਲ ਕੋਸ਼ਿਸ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਟਰ ਨੂੰ ਕੰਧ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰਦਿਆਂ ਜਦੋਂ ਚੌਂਕੀਦਾਰ ਨੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਸਨੂੰ ਬੰਨਕੇ ਸੜਕ ਨਾਲ ਲੱਗਦੀਆਂ ਖਤਾਨਾ ਵਿਚ ਸੁੱਟ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਪੁਲਸ ਮੁਖੀ ਗੁਰਮੀਤ ਸਿੰਘ ਚੌਹਾਨ ਨੇ ਮੌਕੇ 'ਤੇ ਪਹੁੰਚਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਮੂਲੇਪੁਰ ਦੇ ਐੱਸ.ਐੱਚ.ਓ. ਕੁਲਜੀਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਰਾਹਗੀਰਾਂ ਵਲੋਂ ਫੋਨ ਕਰਕੇ ਦੱਸਿਆ ਗਿਆ ਕਿ ਬੱਸ ਸਟੈਂਡ ਰੁੜਕੀ ਦਾ ਚੌਂਕੀਦਾਰ ਬੰਨ•ਕੇ ਖਤਾਨਾਂ ਵਿਚ ਸੁੱਟਿਆ ਹੋਇਆ ਹੈ। ਜਦੋਂ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚਕੇ ਚੌਂਕੀਦਾਰ ਰਾਮ ਲਾਲ ਸਿੰਘ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਦੇਰ ਰਾਤ ਲਗਭਗ 2 ਵਜੇ ਤੋਂ ਬਾਅਦ ਉਸਨੇ ਸ਼ਟਰ ਦੇ ਖੜਕਣ ਦੀ ਅਵਾਜ਼ ਸੁਣੀ ਤਾਂ ਉਹ ਬੈਂਕ ਦੇ ਏ.ਟੀ.ਐੱਮ. ਨਜ਼ਦੀਕ ਪਹੁੰਚਿਆ ਤਾਂ ਕੁਝ ਵਿਅਕਤੀ ਸ਼ਟਰ ਨੂੰ ਸਾਈਡ ਤੋਂ ਤੋੜਦੇ ਹੋਏ ਕੰਧ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਇਸ ਦੌਰਾਨ ਜਦੋਂ ਉਸਨੇ ਰੋਕਿਆ ਤਾਂ ਉਕਤ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਦੇ ਹੋਏ ਉਸਦੀਆਂ ਲੱਤਾ ਬਾਹਾਂ ਬੰਨ੍ਹ ਕੇ ਸੜਕ ਦੇ ਨਾਲ ਲੱਗਦੇ ਖਤਾਨਾਂ ਵਿਚ ਸੁੱਟ ਦਿੱਤਾ ਅਤੇ ਜਦੋਂ ਉਨ੍ਹਾਂ ਤੋਂ ਸ਼ਟਰ ਨਹੀਂ ਟੁੱਟਿਆ ਤਾਂ ਉਹ ਉਥੋਂ ਭੱਜ ਗਏ। ਪੁਲਸ ਨੇ ਚੌਂਕੀਦਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਟਰਾਲਾ ਚਾਲਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY