ਚੰਡੀਗੜ੍ਹ- ਪੀ. ਜੀ. ਆਈ. ਦੇ ਪਲਾਸਟਿਕ ਸਰਜਰੀ ਵਿਭਾਗ ਦੇ ਡਾਕਟਰਾਂ ਨੇ ਇਕ ਦੁਰਲੱਭ ਸਰਜਰੀ ਨੂੰ ਅੰਜਾਮ ਦੇ ਨਾ ਸਿਰਫ ਔਰਤ ਦੀ ਜਾਨ ਬਚਾਈ ਸਗੋਂ ਉਸਦੀ ਖੁਬਸੂਰਤੀ ਨੂੰ ਵੀ ਬਰਕਰਾਰ ਰੱਖਿਆ। ਹਾਦਸੇ 'ਚ ਪਲਕਾਂ ਦੇ ਨਾਲ ਉਸ ਦੀ ਖੋਪੜੀ ਦੀ ਚਮੜੀ ਕਟਾਈ ਮਸ਼ੀਨ 'ਚ ਫਸ ਕੇ ਸਿਰ ਤੋਂ ਵੱਖਰੀ ਹੋ ਗਈ ਸੀ ਜਿਸ ਨੂੰ 7 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਫਿਰ ਤੋਂ ਜੋੜ ਦਿੱਤਾ ਗਿਆ।
ਇਸ ਹਾਦਸੇ 'ਚ 30 ਸਾਲਾਂ ਦੀ ਔਰਤ ਦੇ ਸਿਰ ਦੇ ਵਾਲਾਂ ਸਮੇਤ ਪੂਰੀ ਖੋਪੜੀ ਦੀ ਚਮੜੀ, ਅੱਖਾਂ ਦੀਆਂ ਪੱਲਕਾਂ ਅਤੇ ਕੰਨ ਦਾ ਹਿੱਸਾ ਉਖੜ ਕੇ ਵੱਖ ਹੋ ਗਿਆ। ਪੀ. ਜੀ. ਆਈ. 'ਚ ਡਾਕਟਰਾਂ ਦੀਆਂ 2 ਟੀਮਾਂ ਨੇ 7 ਘੰਟਿਆਂ ਦੀ ਸਰਜਰੀ ਕਰਕੇ ਉਸ ਨੂੰ ਸਫਲਤਾਪੂਰਵਕ ਜੋੜ ਦਿੱਤਾ। ਪੀ. ਜੀ. ਆਈ. 'ਚ ਆਯੋਜਨ 'ਐਪਸੀਕਾਨ 2014'ਚ 'ਚ ਇਸ ਕੇਸ ਨੂੰ ਪੇਸ਼ ਕੀਤਾ ਜਿਸ 'ਚ ਸਰਜਰੀ ਨੂੰ ਖੂਬ ਸਰਹਾਇਆ ਗਿਆ।
‘ਸੁਖਬੀਰ ਵਲੋਂ ਲਿਆਂਦੀਆਂ ਜਾ ਰਹੀਆਂ ਮਲਟੀਨੈਸ਼ਨਲ ਕੰਪਨੀਆਂ ਨਾਲ ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ’
NEXT STORY