ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ 'ਚ ਆਪਣੇ-ਆਪਣੇ ਪੱਧਰ 'ਤੇ ਭਵਿੱਖ ਲਈ ਖਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਿਆਣਾ 'ਚ ਪ੍ਰਚਾਰ ਦੌਰਾਨ ਪਰਸਪਰ ਵਿਰੋਧੀ ਬਿਆਨਬਾਜ਼ੀ ਤੋਂ ਪੈਦਾ ਹੋਈ ਤਲਖੀ, ਵਿੱਤ ਮੰਤਰੀ ਅਰੁਣ ਜੇਤਲੀ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫੋਨ ਕੀਤੇ ਜਾਣ ਤੋਂ ਕੁਝ ਘੱਟ ਹੋਈ ਜਾਪਦੀ ਹੈ ਪਰ ਦੋਵਾਂ ਪਾਸੇ ਆਪਣੇ-ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਭਵਿੱਖੀ ਸਿਆਸਤ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਦਾ ਖਾਕਾ, ਆਰਥਿਕ ਖਰਚ 'ਚ ਕਟੌਤੀ ਅਤੇ ਨਵੇਂ ਸਰੋਤਾਂ ਦੇ ਪੈਦਾ ਕਰਨ ਵਰਗੇ ਫੈਸਲਿਆਂ ਨੂੰ ਅਮਲੀਜਾਂਮਾ ਪਹਿਨਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਨਜ਼ਰੀਏ ਨਾਲ ਇਹ ਪਹਿਲਾਂ ਹੀ ਕਈ ਜਿਲਿਆਂ 'ਚ ਹਿੰਦੂ ਚਿਹਰਿਆਂ ਨੂੰ ਅੱਗੇ ਕਰ ਚੁੱਕਾ ਹੈ। ਉਧਰ, ਭਾਜਪਾ ਨੇ ਵੀ ਹਰਿਆਣਾ ਚੋਣਾਂ ਰਾਹੀਂ ਆਪਣੇ ਆਗੂ ਨਵਜੋਤ ਸਿੱਧੂ ਨੂੰ ਮੁੜ ਸਰਗਰਮ ਕਰਕੇ ਨਵੇਂ ਸੰਕੇਤ ਦਿੱਤੇ ਹਨ।
ਇਹ ਕਿਆਸੀਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਜਲਦੀ ਹੀ ਪਾਰਟੀ ਦੀ ਪੰਜਾਬ ਇਕਾਈ ਨਾਲ ਸਬੰਧਤ ਕੋਈ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਬਹਰਹਾਲ ਅਕਾਲੀ-ਭਾਜਪਾ ਗਠਜੋੜ ਵਿਚ ਖਿੱਚਾਤਾਣ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ ਅਤੇ ਦੋਵੇਂ ਹੀ ਆਪਣੇ-ਆਪਣੇ ਪੱਧਰ 'ਤੇ ਭਵਿੱਖ ਦੀ ਸਿਆਸਤ ਤੈਅ ਕਰਨ 'ਚ ਲੱਗ ਗਏ ਹਨ।
ਸੁਖਬੀਰ ਨੂੰ ਵਾਅਦਾ ਯਾਦ ਕਰਵਾਉਣ ਲਈ ਪੈਦਲ ਮਾਰਚ ਕੱਢੇਗੀ ਨਵਜੋਤ
NEXT STORY