ਚੰਡੀਗੜ੍ਹ : ਪੰਚਕੂਲਾ ਦੇ ਰਾਏ ਪੁਰਾਣੀ ਇਲਾਕੇ 'ਚ ਉਸ ਸਮੇਂ ਅਫਰਾਤਫਰੀ ਫੈਲ ਗਈ ਜਦੋਂ 82 ਸਾਲਾਂ ਇਕ ਬਜ਼ੁਰਗ ਦੀ ਲਾਸ਼ ਮਿਲੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬਜ਼ੁਰਗ 14 ਅਕਤੂਬਰ ਨੂੰ ਸਵੇਰੇ ਘਰੋਂ ਸੈਰ ਕਰਨ ਲਈ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਘਰ ਨਹੀਂ ਪਰਤਿਆ। ਪਰਿਵਾਰ ਵਲੋਂ ਪੁਲਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਅਤੇ ਬਾਅਦ 'ਚ ਪੁਲਸ ਨੂੰ ਦੇਵੀਦਿਆਲ ਕਾਲਜ ਰਾਏਪੁਰ ਰਾਣੀ ਨੇੜੇ ਬਜ਼ੁਰਗ ਦੀ ਲਾਸ਼ ਬਰਾਮਦ ਹੋਈ।
ਦੂਜੇ ਪਾਸੇ ਪੁਲਸ ਇਹ ਅੰਦਾਜ਼ਾ ਲਗਾ ਰਹੀ ਹੈ ਕਿ ਇਸ ਵਿਅਕਤੀ ਦਾ ਪੈਰ ਫਿਸਲਣ ਨਾਲ ਡਿੱਗ ਕੇ ਇਸ ਦੀ ਮੌਤ ਹੋਈ ਲੱਗਦੀ ਹੈ। ਪੁਲਸ ਵਲੋਂ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਨ ਭਾਵੇਂ ਕੁੱਝ ਵੀ ਹੋਵੇ ਪਰ ਇਸ ਤਰ੍ਹਾਂ ਸ਼ੱਕੀ ਹਾਲਾਤ 'ਚ ਬਜ਼ੁਰਗ ਦੀ ਮੌਤ ਹੋਣਾ ਚਿੰਤਾ ਦਾ ਵਿਸ਼ਾ ਹੈ।
ਟਰੈਕਟਰ ਟਰਾਲੀ ਤੇ ਮੋਟਰਸਾਈਕਲ ਦੇ ਹੋਈ ਟੱਕਰ ’ਚ ਇਕ ਦੀ ਮੌਤ, ਇਕ ਗੰਭੀਰ ਜ਼ਖਮੀ
NEXT STORY