ਪਠਾਨਕੋਟ (ਸ਼ਾਰਦਾ)-ਵਿਸ਼ਵ ਦੀ ਪ੍ਰਾਚੀਨ ਸੰਸਕ੍ਰਿਤੀ ਦੀ ਸਾਖ ਦੇਸ਼ ਦੇ ਨਾਲ ਵਿਦੇਸ਼ ਵਿਚ ਵੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਵਧੀ ਹੈ। ਯੂਰਪੀਅਨ ਦੇਸ਼ਾਂ ਦੇ ਨਾਲ ਕਈ ਵਿਦੇਸ਼ ਮੁਲਕ ਭਾਰਤੀ ਸੰਸਕ੍ਰਿਤੀ ਨਾਲ ਰੂ-ਬ-ਰੂ ਹੋ ਕੇ ਇਸ ਨਾਲ ਜੁੜ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਨਿਊਯਾਰਕ ਤੋਂ ਵਿਸ਼ੇਸ਼ ਤੌਰ ਤੇ ਨਗਰ ਵਿਚ ਅਯੋਜਿਤ ਹੋਣ ਵਾਲੇ ਹਿੰਦੂ-ਸਿੱਖ ਏਕਤਾ ਕਲੱਬ ਦੇ ਸਲਾਨਾ ਜਗਰਾਤੇ ਵਿਚ ਬਤੌਰ ਮਹਿਮਾਨ ਵੱਜੋਂ ਸ਼ਾਮਲ ਹੋਣ ਦੇ ਲਈ ਪਧਾਰੇ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਸਿਪ੍ਰਚਿਊਲ ਹੀਲਰ ਸ਼੍ਰੀ ਚਾਮੁੰਡਾ ਸਵਾਮੀ ਨੇ ਵਿਸ਼ੇਸ਼ ਮੁਲਾਕਾਤ ਕਰਦੇ ਹੋਏ ਦੱਸਿਆ ਕਿ ਨਿਊਯਾਰਕ ਟਾਈਮਸ ਨੇ ਅਮਰੀਕਾ ਵਿਚ 3 ਵਾਰ ਸਰਵੇ ਕੀਤੇ ਕਿ ਅਮਰੀਕਾ ਵਾਸੀ ਭਾਰਤੀ ਸਭਿਅਤਾ ਦੇ ਪ੍ਰਤੀ ਆਕਰਸ਼ਤ ਅਤੇ ਆਸਥਾ ਰੱਖਦੇ ਹਨ ਤਾਂ ਅਮਰੀਕਨ ਵਾਸੀਆਂ ਨੇ ਤਰਕ ਦਿੱਤਾ ਕਿ ਉਹ ਕ੍ਰਿਸ਼ਚੀਅਨ ਬਿਰਾਦਰੀ ਨਾਲ ਸੰਬੰਧਤ ਹਨ ਪਰ ਚਰਚ ਦੇ ਨਾਲ-ਨਾਲ ਉਹ ਮੰਦਰ ਵੀ ਜਾਂਦੇ ਹਨ ਜਿਥੇ ਉਨ੍ਹਾਂ ਨੂੰ ਆਤਮੀਅਤਾ ਅਤੇ ਸਕੂਲ ਦਾ ਅਹਿਸਾਸ ਹੁੰਦਾ ਹੈ। ਸਿਪ੍ਰਚੂਅਲ ਹੀਲਰ ਨੇ ਦਾਅਵਾ ਕੀਤਾ ਕਿ ਭਾਰਤੀ ਸੰਸਕ੍ਰਿਤੀ ਦੀ ਗੱਡੀ ਜੋ ਪਹਿਲੇ 50 ਮੀਲ ਦੀ ਗਤੀ ਨਾਲ ਭੱਜ ਰਹੀ ਸੀ ਉਹ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਵਿਦੇਸ਼ਾਂ ਵਿਚ 200 ਮੀਲ ਤੋਂ ਭੱਜ ਰਹੀ ਹੈ ਜੋ ਸਵਾ ਅਰਬ ਭਾਰਤ ਵਾਸੀਆਂ ਦੇ ਲਈ ਮਾਣ ਮਿਲਣ ਸਮਾਨ ਹੈ। ਉਹਨਾਂ ਕਿਹਾ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਮੁਲਕ ਭਾਰਤ ਵੱਲੋਂ ਸਮੁੱਚਾ ਵਿਸ਼ਵ ਜਗਤ ਹੁਣ ਉਤਸੁਕਤਾ ਨਾਲ ਨਿਗਾਹਾਂ ਟਿਕੀਆਂ ਹੋਈਆਂ ਹਨ। ਆਉਣ ਵਾਲੀ ਸਦੀ ਨਿਸ਼ਚਿਤ ਤੌਰ ’ਤੇ ਭਾਰਤ ਸਾਲ ਦੀ ਹੈ। ਮੋਦੀ ਦੀ ਅਗਵਾਈ ਹੇਠ ਭਾਰਤ ਵਾਸੀਆਂ ਦਾ ਮਾਨ-ਸਨਮਾਨ ਦੁਨੀਆ ਵਿਚ ਵਧੇਗਾ।
ਵਿਸ਼ਵ ਵਿਚ ਬਸੇ ਅਪ੍ਰਵਾਸੀ ਭਾਰਤੀਆਂ ਦੇ ਸੰਬੰਧ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਯੂਰਪ ਅਤੇ ਹੋਰ ਦੇਸ਼ਾਂ ਵਿਚ ਬਸੇ ਭਾਰਤੀ ਅਤੇ ਉਨ੍ਹਾਂ ਦੀ ਭਾਵੀ ਪੀੜੀ ਸੰਸਕ੍ਰਿਤੀ ਵੱਲ ਅਕਰਸ਼ਤ ਹੋ ਰਹੀ ਸੀ ਪਰ ਹੁਣ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਭਾਰਤੀ ਸੰਸਕ੍ਰਿਤੀ ਦਾ ਰੂਪ ਵਿਸ਼ਵ ਵਿਚ ਹੋਰ ਵੀ ਨਿਖਰਿਆ ਹੈ ਅਤੇ ਭਾਰਤੀ ਮੂਲ ਦੇ ਵਿਦੇਸ਼ਾਂ ਵਿਚ ਬਸੇ ਭਾਰਤੀ ਦੁਬਾਰਾ ਆਪਣੀ ਪ੍ਰਾਚੀਨ ਸੰਸਕ੍ਰਿਤੀ ਦੀਆਂ ਜੜਾਂ ਦੇ ਨਾਲ ਜੁੜ ਰਹੇ ਹਨ ਜੋ ਯਕੀਨੀ ਤੌਰ ਤੇ ਸੁੱਖ ਭਰਿਆ ਅਹਿਸਾਸ ਹੈ।
20 ਗ੍ਰਾਮ ਹੈਰੋਇਨ ਸਾਹਿਤ ਦੋ ਕਾਬੂ
NEXT STORY