ਜਲੰਧਰ : ਕੇਂਦਰ ਸਰਕਾਰ ਵਲੋਂ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਦੇ ਐਲਾਨ ਤੋਂ ਬਾਅਦ ਟ੍ਰਾਂਸਪੋਰਟਰਾਂ ਨੇ ਟੱਰਕਾਂ ਦੇ ਮਾਲ ਭਾੜੇ ਵਿਚ ਦਸ ਫੀਸਦੀ ਦੀ ਕਮੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਗੁੱਡ ਐਂਡ ਟ੍ਰਾਂਸਪੋਰਟਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਭੰਧੇਰ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਮਹਿੰਗਾਈ ਵਿਚ ਕਮੀ ਆਵੇਗੀ। ਟ੍ਰਾਂਸਪੋਰਟ ਨਾਲ ਜੁੜੇ ਲੋਕ ਫੋਰੀ ਤੌਰ 'ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੀ ਗਈ ਕਮੀ ਨਾਲ ਹੋਣ ਵਾਲੇ ਫਾਇਦੇ ਨੂੰ ਸਿੱਧਾ ਵਪਾਰੀਆਂ ਤਕ ਪਹੁੰਚਾਉਣਗੇ ਅਤੇ ਮਾਲ ਭਾੜੇ ਵਿਚ 10 ਫੀਸਦੀ ਤਕ ਦੀ ਕਮੀ ਕੀਤੀ ਜਾਵੇਗੀ।
ਜਲੰਧਰ ਤੋਂ ਮੁੰਬਈ ਤਕ ਦਾ 15 ਟਨ ਦਾ ਮਾਲ ਭਾੜਾ ਇਨ੍ਹੀਂ ਦਿਨੀਂ ਚਾਅਲੀ ਹਜ਼ਾਰ ਰੁਪਏ ਚੱਲ ਰਿਹਾ ਹੈ, ਇਹ ਮਾਲ ਭਾੜਾ ਹੁਣ 36 ਹਜ਼ਾਰ ਤਕ ਆ ਜਾਵੇਗਾ। ਇਸੇ ਤਰ੍ਹਾਂ ਜਲੰਧਰ ਤੋਂ ਦਿੱਲੀ ਤਕ ਦਾ 15 ਟਨ ਦਾ ਦਾ ਮਾਲ ਭਾੜਾ 15 ਹਜ਼ਾਰ ਤੋਂ ਘੱਟ ਕੇ 13 ਹਜ਼ਾਰ ਹੋ ਜਾਵੇਗਾ। ਹਾਲਾਂਕਿ ਇਨ੍ਹੀਂ ਦਿਨੀਂ ਪੰਜਾਬ ਤੋਂ ਕਲਕੱਤੇ ਰੂਟ 'ਤੇ ਆਲੂ ਦੇ ਬੀਜ਼ ਦੀ ਸਪਲਾਈ ਹੋਣ ਕਰਕੇ ਮਾਲ ਭਾੜਾ ਕਾਫੀ ਜ਼ਿਆਦਾ ਹੈ ਪਰ ਇਸ ਮਾਲ ਭਾੜੇ ਵਿਚ ਵੀ ਕਮੀ ਕੀਤੀ ਜਾਵੇਗੀ। ਇਸੇ ਤਰੀਕੇ ਮਦਰਾਸ ਦਾ ਮਾਲ ਭਾੜਾ ਵੀ 10 ਫੀਸਦੀ ਤਕ ਘਟਾਇਆ ਜਾਵੇਗਾ। ਟ੍ਰਾਂਸਪੋਰਟਰਾਂ ਵਲੋਂ ਮਾਲ ਭਾੜੇ ਵਿਚ ਕਮੀ ਦੇ ਐਲਾਨ ਤੋਂ ਬਾਅਦ ਹੁਣ ਰੇਲਵੇ ਵਲੋਂ ਵੀ ਮਾਲ ਭਾੜੇ ਵਿਚ ਕਮੀ ਦੇ ਐਲਾਨ ਦੀ ਸੰਭਾਵਨਾ ਹੈ।
ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ ਕਰਨ ਵਾਲੇ ਦੋਸ਼ੀ ਨੂੰ 5 ਸਾਲ ਦੀ ਕੈਦ
NEXT STORY