ਨਵੀਂ ਦਿੱਲੀ- ਸਮਾਰਟਫੋਨ ਦੀ ਦੁਨੀਆ 'ਚ ਜ਼ਬਰਦਸਤ ਬਦਲਾਅ ਹੋ ਰਿਹੈ ਹੈ ਅਤੇ ਟੈਕਨਾਲੋਜੀ ਹਾਵੀ ਹੁੰਦੀ ਜਾ ਰਹੀ ਹੈ। ਇਸ ਦਾ ਹੀ ਕਮਾਲ ਹੈ ਕਿ ਰੂਸੀ ਕੰਪਨੀ ਯੋਟਾ ਡਿਵਾਈਸਿਜ਼ ਨੇ ਇਕ ਇਸ ਤਰ੍ਹਾਂ ਦਾ ਸਮਾਰਟਫੋਨ ਪੇਸ਼ ਕੀਤਾ ਹੈ, ਜਿਸ 'ਚ 2 ਸਕਰੀਨਜ਼ ਹਨ। ਯੋਟਾ ਫੋਨ ਦੀ ਕੀਮਤ ਫਲਿਪਕਾਰਟ 'ਤੇ 23499 ਰੁਪਏ ਹੈ। ਇਸ ਨੂੰ ਬਣਾਉਣ 'ਚ ਨੋਕਿਆ ਦੇ ਪੁਰਾਣੇ ਇੰਜੀਨਿਅਰਾਂ ਦਾ ਹੱਥ ਹੈ। ਇਹ 1.7 ਜੀ.ਐਚ.ਜ਼ੈਡ. ਡਿਊਲ ਕੋਲ ਪ੍ਰੋਸੈਸਰ (ਕਵਾਲਕਾਮ ਸਨੈਪਡਰੈਗਨ 400) ਨਾਲ ਲੈਸ ਹੈ ਅਤੇ ਇਸ ਦੀਆਂ ਦੋਵੇਂ ਸਕਰੀਨਜ਼ 4.3 ਇੰਚ ਹਨ।
ਇਸ ਦੀ ਰਿਅਰ ਸਕਰੀਨ ਗ੍ਰੇ ਹੈ ਅਤੇ ਹਮੇਸ਼ਾ ਆਨ ਰਹਿੰਦੀ ਹੈ, ਜਦਕਿ ਫਰੰਟ ਸਕਰੀਨ ਆਈ.ਪੀ.ਐਸ. ਐਲ.ਸੀ.ਡੀ. 14 ਐਮ ਕਲਰ ਵਾਲੀ ਹੈ। ਫਰੰਟ ਦਾ ਰੈਜ਼ੇਲਿਊਸ਼ਨ 1280 ਗੁਣਾ 720 ਪਿਕਸਲ ਹੈ। ਰਿਅਰ ਸਕਰੀਨ ਦਰਅਸਲ ਫੇਸਬੁੱਕ, ਟਵਿੱਟਰ ਆਦਿ ਦੇ ਕੰਮ ਆਉਂਦੀ ਹੈ ਅਤੇ ਇਹ ਕਾਲ ਆਉਣ 'ਤੇ ਵੀ ਚੱਲਦੀ ਰਹਿੰਦੀ ਹੈ। ਇਸ ਨਾਲ ਗੱਲਬਾਤ ਦੌਰਾਨ ਹੀ ਯੂਜ਼ਰ ਨੂੰ ਸਭ ਦਿਖਾਈ ਦਿੰਦਾ ਹੈ। ਇਹ ਫੋਨ 146 ਗ੍ਰਾਮ ਦਾ ਹੈ ਅਤੇ ਇਹ 9.9 ਮਿ.ਮੀ. ਮੋਟਾ ਹੈ। ਇਸ ਦੀ ਬੈਟਰੀ 1800 ਐਮ.ਏ.ਐਚ. ਹੈ। ਇਹ ਐਂਡਰਾਇਡ 4.2.2 'ਤੇ ਆਧਾਰਿਤ ਹੈ। ਇਸ ਦੀ ਰੈਮ 2 ਜੀ.ਬੀ. ਦੀ ਹੈ ਅਤੇ ਇਸ 'ਚ 32 ਜੀ.ਬੀ. ਸਟੋਰੇਜ ਜਗ੍ਹਾ ਹੈ। ਇਸ 'ਚ 4ਜੀ, 3ਜੀ, 2ਜੀ, ਵਾਈ-ਫਾਈ, ਜੀ.ਪੀ.ਐਸ. ਅਤੇ ਬਲਿਊਟੁੱਥ 4.0 ਵਰਗੇ ਫੀਚਰ ਵੀ ਹਨ। ਇਸ ਦਾ 13 ਮੈਗਾਪਿਕਸਲ ਦੈ ਰਿਅਰ ਕੈਮਰਾ ਹੈ, ਜਦਕਿ ਫਰੰਟ 'ਚ 1 ਮੈਗਾਪਿਕਸਲ ਦਾ ਕੈਮਰਾ ਹੈ।
ਕਲਿਆਣੀ ਸਟੀਲ ਦੀ ਦੂਜੀ ਤਿਮਾਹੀ ਦਾ ਸ਼ੁੱਧ ਲਾਭ ਦੁਗਣਾ ਹੋਇਆ
NEXT STORY