ਮੁੰਬਈ - ਮੋਦੀ ਦਾ ਮੈਜਿਕ ਚੱਲਣ ਲੱਗਾ ਹੈ, ਸਰਕਾਰ ਦੇ ਆਰਥਿਕ ਸੁਧਾਰਾਂ ਨੂੰ ਰਫਤਾਰ ਦਿੰਦੇ ਹੋਏ ਡੀਜ਼ਲ ਨੂੰ ਸਰਕਾਰੀ ਮੁੱਲ ਕੰਟਰੋਲ ਪ੍ਰਣਾਲੀ ਤੋਂ ਮੁਕਤ ਕਰਨ, ਕੁਦਰਤੀ ਗੈਸ ਦੀਆਂ ਕੀਮਤਾਂ 'ਚ ਵਾਧਾ ਅਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਮਿਲੀ ਜਿੱਤ ਨਾਲ ਉਤਸ਼ਾਹਿਤ ਨਿਵੇਸ਼ਕਾਂ ਦੀ ਲਿਵਾਲੀ ਦੇ ਜ਼ੋਰ 'ਤੇ ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਆਈ ਹੈ ਅਤੇ ਸੈਂਸੈਕਸ 321 ਅੰਕ ਅਤੇ ਨਿਫਟੀ 100 ਅੰਕ ਤਕ ਉਛਲ ਗਏ।
ਦੀਵਾਲੀ ਅਤੇ ਧਨਤੇਰਸ ਤੋਂ ਪਹਿਲਾਂ ਬਾਜ਼ਾਰ ਨਿਵੇਸ਼ਕਾਂ ਦੀ ਹੋਈ ਲਿਵਾਲੀ ਦੇ ਜ਼ੋਰ 'ਤੇ ਬੀ. ਐੱਸ. ਈ. ਦਾ ਸੈਂਸੈਕਸ 321.32 ਅੰਕ ਉਛਲ ਕੇ 26429.85 ਅੰਕ 'ਤੇ ਅਤੇ ਐੱਨ. ਐੱਸ. ਈ. ਦਾ ਨਿਫਟੀ 99.70 ਅੰਕ ਚੜ੍ਹ ਕੇ 7879.40 ਅੰਕ 'ਤੇ ਪਹੁੰਚ ਗਿਆ। ਇਸ ਦੌਰਾਨ ਦਰਮਿਆਨੀਆਂ ਅਤੇ ਛੋਟੀ ਕੰਪਨੀਆਂ 'ਚ ਵੀ ਲਿਵਾਲੀ ਦੇ ਜ਼ੋਰ ਰਾਹੀਂ ਮਿਡਕੈਪ 103.59 ਅੰਕ ਉਛਲ ਕੇ 9376.08 ਅੰਕ 'ਤੇ ਅਤੇ ਸਮਾਲਕੈਪ 49.48 ਅੰਕ ਚੜ੍ਹ ਕੇ 10363.45 ਅੰਕ 'ਤੇ ਪਹੁੰਚ ਗਿਆ ਹੈ। ਕਾਰੋਬਾਰ 'ਚ ਐੱਚ. ਸੀ. ਸੀ., ਹਿੰਦ ਪੈਟਰੋ ਅਤੇ ਓ. ਐੱਨ. ਜੀ. ਸੀ. ਨੂੰ ਜ਼ਬਰਦਸਤ ਲਾਭ ਹੋਇਆ, ਜਦਕਿ ਜਿੰਦਲ ਸਟੀਲ, ਡੇਨ ਅਤੇ ਸੇਲ ਘਾਟਾ ਚੁੱਕਣ ਵਾਲੀਆਂ ਕੰਪਨੀਆਂ 'ਚ ਸ਼ਾਮਲ ਸਨ।
ਓ. ਐੱਨ. ਜੀ. ਸੀ. ਟਾਪ ਗੇਨਰ, ਜੇ. ਐੱਸ. ਪੀ. ਐੱਲ. ਲੂਜ਼ਰ
ਸੋਮਵਾਰੀ ਦੇ ਕਾਰੋਬਾਰ ਸੈਸ਼ਨ 'ਚ ਓ. ਐੱਨ. ਜੀ. ਸੀ. ਟਾਪ ਗੇਨਰ, ਜਦਕਿ ਜੇ. ਐੱਸ. ਪੀ. ਐੱਲ. ਟਾਪ ਲੂਜ਼ਰ ਬਣੇ ਹਨ। ਓ. ਐੱਨ. ਜੀ. ਸੀ. ਦੇ ਸ਼ੇਅਰ 6.74 ਫੀਸਦੀ ਚੜ੍ਹੇ, ਉਥੇ ਹੀ ਜੇ. ਐੱਸ. ਪੀ. ਐੱਲ. ਦੇ ਸ਼ੇਅਰ 5.08 ਫੀਸਦੀ ਡਿੱਗੇ। ਹਿੰਡਾਲਕੋ, ਅਲਟਰਾ ਟੈਕ ਸੀਮੈਂਟ, ਡੀ. ਐੱਲ. ਐੱਫ. ਅਤੇ ਟਾਟਾ ਮੋਟਰ ਵੀ ਕਾਰੋਬਾਰ ਸੈਸ਼ਨ 'ਚ ਬਾਜ਼ਾਰ ਦੇ ਟਾਪ 5 ਗੇਨਰ 'ਚ ਸ਼ਾਮਲ ਰਹੇ। ਉਥੇ ਹੀ ਇਨਫੋਸਿਸ, ਵਿਪਰੋ, ਆਈ. ਟੀ. ਸੀ. ਅਤੇ ਰਿਲਾਇੰਸ ਟਾਪ 5 ਲੂਜ਼ਰਾਂ 'ਚ ਸ਼ਾਮਲ ਰਹੇ।
ਜਿੰਦਲ ਸਟੀਲ ਦਾ ਸ਼ੇਅਰ 13 ਫੀਸਦੀ ਡਿਗਿਆ
ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਵਲੋਂ ਜਿੰਦਲ ਸਟੀਲ ਐਂਡ ਪਾਵਰ ਲਿਮਟਿਡ ਖਿਲਾਫ ਸਾਲ 1993 ਤੋਂ 2005 ਦੀ ਮਿਆਦ ਦੇ ਕੋਲਾ ਬਲਾਕ ਮਾਮਲੇ 'ਚ ਕਥਿਤ ਧੋਖਾਦੇਹੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਨਵਾਂ ਮਾਮਲਾ ਦਰਜ ਹੋਣ ਦੇ ਮੱਦੇਨਜ਼ਰ ਕੰਪਨੀ ਦਾ ਸ਼ੇਅਰ 13.57 ਫੀਸਦੀ ਡਿੱਗ ਕੇ 128 ਰੁਪਏ ਚੱਲ ਰਿਹਾ ਸੀ, ਜੋ 52 ਹਫਤੇ ਦੇ ਘੱਟੋ-ਘੱਟ ਪੱਧਰ 'ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ 'ਚ ਵੀ ਕੰਪਨੀ ਇਹ ਸ਼ੇਅਰ 13.51 ਫੀਸਦੀ ਡਿੱਗ ਕੇ ਸਾਲ ਭਰ ਦੇ ਘੱਟੋ-ਘੱਟ ਪੱਧਰ 127.70 ਰੁਪਏ 'ਤੇ ਚੱਲ ਰਿਹਾ ਹੈ।
ਏਅਰ ਇੰਡੀਆ ਨੂੰ ਹੋਰ ਮਿਲਣਗੇ 3000 ਕਰੋੜ ਰੁਪਏ
NEXT STORY