ਮੁੰਬਈ- ਨਿਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਨੇ ਇਕ ਲੱਖ ਰੁਪਏ ਤੋਂ ਘੱਟ ਦੀ ਬਚਤ ਜਮ੍ਹਾ ’ਤੇ ਵਿਆਜ ਦਰ ’ਚ 0.5 ਫੀਸਦੀ ਦੀ ਕਟੌਤੀ ਕੀਤੀ ਹੈ।
ਬੈਂਕ ਨੇ ਕਿਹਾ ਕਿ ਇਸ ਕਟੌਤੀ ਨਾਲ ਵਿਆਜ ਦਰ 5.5 ਫੀਸਦੀ ਤੋਂ ਘੱਟ ਕੇ ਪੰਜ ਫੀਸਦੀ ’ਤੇ ਆ ਗਈ ਹੈ। ਇਹ ਇਕ ਨਵੰਬਰ ਤੋਂ ਪ੍ਰਭਾਵੀ ਹੋਵੇਗੀ।
ਇਸ ਤੋਂ ਪਹਿਲੇ ਬੈਂਕ ਨੇ ਇਕ ਲੱਖ ਰੁਪਏ ਤੋਂ ਵੱਧ ਦੀ ਬਚਤ ਜਮ੍ਹਾ ’ਤੇ 5.5 ਫੀਸਦੀ ਵਿਆਜ ਦਰ ਦਾ ਐਲਾਨ ਕੀਤਾ ਸੀ।
ਬੈਂਕ ਨੇ ਈ-ਮੇਲ ਰਾਹੀਂ ਗਾਹਕਾਂ ਨੂੰ ਸੂਚਿਤ ਕਰਦੇ ਹੋਏ ਕਿਹਾ ਕਿ ਇਕ ਲੱਖ ਤੋਂ ਵੱਧ ਦੀ ਜਮ੍ਹਾ ’ਤੇ ਵਿਆਜ ਦਰ 6 ਫੀਸਦੀ ਸਾਲਾਨਾ ਬਣੀ ਰਹੇਗੀ। ਸਤੰਬਰ ’ਚ ਨਿਜੀ ਖੇਤਰ ਦੇ ਇੰਡਸਈਂਡ ਬੈਂਕ ਨੇ ਇਕ ਲੱਖ ਰੁਪਏ ਤੱਕ ਦੇ ਰੋਜ਼ਾਨਾ ਬੈਲੰਸ ’ਤੇ ਵਿਆਜ ਦਰ 5.5 ਫੀਸਦੀ ਤੋਂ ਘਟਾ ਕੇ 4.5 ਫੀਸਦੀ ਕਰਨ ਦੇ ਨਾਲ ਇਸ ਤੋਂ ਵੱਧ ਦੀ ਰਕਮ ’ਤੇ 6 ਫੀਸਦੀ ਵਿਆਜ ਦਰ ਨੂੰ ਬਣਾਏ ਰੱਖਣ ਦਾ ਐਲਾਨ ਕੀਤਾ ਸੀ।
ਰਿਜ਼ਰਵ ਬੈਂਕ ਵੱਲੋਂ ਸਾਲ 2011 ’ਚ ਬਚਤ ਜਮ੍ਹਾਂ ’ਤੇ ਵਿਆਜ ਦਰ ਨੂੰ ਚਾਰ ਫੀਸਦੀ ਰੱਖਣ ਨੂੰ ਲਾਜ਼ਮੀ ਬਣਾਏ ਜਾਣ ਤੋਂ ਬਾਅਦ ਪਹਿਲੇ ਕੋਟਕ ਮਹਿੰਦਰਾ ਅਤੇ ਯੈੱਸ ਬੈਂਕ ਨੇ ਵਿਆਜ ਦਰ ਵਿਚ ਵਾਧਾ ਕੀਤਾ ਸੀ।
ਫਿਏਟ ਨੇ ਪੇਸ਼ ਕੀਤੀ ਕਾਂਪੈਕਟ ਐਸ.ਯੂ.ਵੀ. ਅਵੈਂਚੁਰਾ
NEXT STORY