ਨਵੀਂ ਦਿੱਲੀ- ਭਾਜਪਾ ਨੇ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਪਿਛਲੇ ਦਰਵਾਜ਼ੇ ਤੋਂ ਗੱਲਬਾਤ ਸ਼ੁਰੂ ਕਰ ਦਿੱਤੀ। ਰੱਖਿਆ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿਚ ਘੱਟ ਗਿਣਤੀ ਸਰਕਾਰ ਚਲਾਉਣ ਦੇ ਆਪਣੇ ਸਿਆਸੀ ਖਤਰੇ ਹੋਣਗੇ। ਇਸ 'ਤੇ ਭਾਜਪਾ ਦੇ ਮੁੱਖ ਬੁਲਾਰੇ ਓਮ ਪ੍ਰਕਾਸ਼ ਮਾਥੁਰ ਨੇ ਮੁੰਬਈ ਵਿਚ ਕਿਹਾ, ''ਅਸੀਂ ਵੱਡੇ ਭਰਾ ਹਾਂ, ਸ਼ਿਵ ਸੈਨਾ ਨੂੰ ਇਹ ਗੱਲ ਸਵੀਕਾਰ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਨਾਲ ਪਿਛਲੇ ਦਰਵਾਜ਼ਿਓਂ ਚੱਲ ਰਹੀ ਗੱਲਬਾਤ ਦਾ ਵੇਰਵਾ ਦੇਣ ਤੋਂ ਇਨਕਾਰ ਕਰਦੇ ਹੋਏ ਜੇਤਲੀ ਨੇ ਕਿਹਾ ਕਿ ਅਸੀਂ ਆਪਣੇ ਸੁਭਾਵਿਕ ਪਾਰਟੀ ਦੇ ਨਾਲ ਗਠਜੋੜ ਦੇ ਬਦਲ ਨੂੰ ਖਾਰਜ ਨਹੀਂ ਕਰ ਸਕਦੇ।
ਭਾਜਪਾ ਲੀਡਰਸ਼ਿਪ ਦਾ ਸ਼ਿਵ ਸੈਨਾ ਪ੍ਰਤੀ ਨਰਮ ਰਵੱਈਆ ਇਸ ਲਈ ਹੈ ਕਿ ਸੂਬੇ ਦੇ ਕਾਫੀ ਆਗੂ ਤੇ ਵਰਕਰ ਕੁਝ ਸਖਤ ਸ਼ਰਤਾਂ ਤਹਿਤ ਗਠਜੋੜ ਜਾਰੀ ਰੱਖਣ ਦੇ ਪੱਖ ਵਿਚ ਹਨ। ਭਾਜਪਾ ਲੀਡਰਸ਼ਿਪ ਮਹਿਸੂਸ ਕਰ ਰਹੀ ਹੈ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਆਪਣੀ ਪਾਰਟੀ ਦੇ ਅੰਦਰ ਕੁਝ ਸ਼ੱਕੀ ਅਨਸਰਾਂ ਨੂੰ ਕਾਬੂ ਕਰਨ ਵਿਚ ਅਸਫਲ ਰਹੇ ਹਨ ਜਿਨ੍ਹਾਂ ਨੇ ਗਠਜੋੜ ਤੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਮੁੱਠੀ ਭਰ ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿੱਜੀ ਤੌਰ 'ਤੇ ਹਮਲਾ ਕਰਨ ਲਈ ਨਾ ਸਿਰਫ ਪਾਰਟੀ ਦੇ ਮੁੱਖ ਪੱਤਰ 'ਸਾਮਨਾ' ਦੀ ਵਰਤੋਂ ਕੀਤੀ ਬਲਕਿ ਬਹੁਤ ਹੀ ਹਲਕੇ ਪੱਧਰ ਦਾ ਪ੍ਰਚਾਰ ਵੀ ਕੀਤਾ। ਭਾਜਪਾ ਸ਼ਿਵ ਸੈਨਾ ਨੂੰ ਹਾਲੇ ਵੀ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਹੈ ਪਰ ਉਸ ਨੂੰ 1995 ਦੇ ਫਾਰਮੂਲੇ 'ਤੇ ਜ਼ੋਰ ਦੇਣ ਦੀ ਥਾਂ 2014 ਦੇ ਨਵੇਂ ਸੱਤਾ ਸਾਂਝੇਦਾਰੀ ਫਾਰਮੂਲੇ 'ਤੇ ਸਹਿਮਤ ਹੋਣਾ ਚਾਹੀਦਾ ਹੈ।
ਅਨਜਾਣ ਲੋਕਾਂ ਦੇ ਸੰਦੇਸ਼ ਤੋਂ ਮਿਲੇਗਾ ਹੁਣ ਇਸ ਤਰ੍ਹਾਂ ਛੁਟਕਾਰਾ
NEXT STORY