ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਡਿਜ਼ਿਟਲ ਇੰਡੀਆ' ਮਿਸ਼ਨ ਅਤੇ 'ਸਵੱਛ ਭਾਰਤ' ਮੁਹਿੰਮ ਨੂੰ ਸ਼ਹਿਰੀ ਸ਼ਾਸਨ ਨਾਲ ਜੋੜਨ ਦੌਰਾਨ ਉਸ ਨੂੰ ਨਵਾਂ ਰੂਪ ਦੇਣ ਦੀ ਮੰਗਲਵਾਰ ਨੂੰ ਵਕਾਲਤ ਕੀਤੀ। ਸ਼ਹਿਰੀ ਵਿਕਾਸ 'ਤੇ ਇਕ ਬੈਠਕ ਦੀ ਪ੍ਰਧਾਨਗੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰੋਗਰਾਮਾਂ ਨੂੰ ਰਾਜਾਂ ਦੇ ਨਾਲ ਵਿਚਾਰ-ਵਟਾਂਦਰਾ ਅਤੇ ਕਰੀਬੀ ਤਾਲਮੇਲ ਰਾਹੀਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਹ ਆਮ ਤੌਰ 'ਤੇ ਪੀ.ਪੀ.ਪੀ. ਮਾਡਲ 'ਤੇ ਆਧਾਰਤ ਹੋਣਾ ਚਾਹੀਦਾ ਹੈ ਅਤੇ ਆਈ.ਏ.ਐਸ. ਅਧਾਕਾਰੀਆਂ ਦੇ ਪ੍ਰੀਖਣ 'ਚ ਸ਼ਹਿਰੀ ਸ਼ਾਸਨ 'ਤੇ ਇਕ ਵਿਸ਼ੇਸ਼ ਮੋਡਲ ਹੋਣਾ ਚਾਹੀਦਾ ਹੈ।
ਮਹਾਰਾਸ਼ਟਰ 'ਚ ਸਰਕਾਰ ਬਣਾਉਣ ਦੇ ਮੁੱਦੇ 'ਤੇ ਗਡਕਰੀ ਨੇ ਜੇਤਲੀ ਨਾਲ ਕੀਤੀ ਮੁਲਾਕਾਤ
NEXT STORY