ਨਵੀਂ ਦਿੱਲੀ— ਦਿੱਲੀ ਦੇ ਤਿਹਾੜ ਜੇਲ ਦੀ ਮਹਿਲਾ ਕੈਦੀਆਂ ਨੂੰ ਜਾਗਰੂਕ ਕਰਨ ਦੀ ਇਕ ਕੋਸ਼ਿਸ਼ ਦੇ ਤਹਿਤ ਜੇਲ ਕੰਪਲੈਕਸ 'ਚ ਇਕ ਈ-ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ ਜਿਸ ਦਾ ਇਸਤੇਮਾਲ ਸਿਰਫ ਮਹਿਲਾ ਕੈਦੀ ਹੀ ਕਰ ਸਕਦੀਆਂ ਹਨ। ਡੀ.ਜੀ. ਦਿੱਲੀ ਜੇਲ ਆਲੋਕ ਵਰਮਾ ਨੇ ਸਾਬਕਾ ਆਈ.ਪੀ.ਐਸ. ਅਧਿਕਾਰੀ ਕਿਰਨ ਬੇਦੀ ਅਤੇ ਦੂਜੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ 'ਚ ਈ-ਲਾਈਬ੍ਰੇਰੀ ਦਾ ਉਦਘਾਟਨ ਕੀਤਾ। ਤਿਹਾੜ ਜੇਲ ਦੇ ਪੁਲਸ ਡੀ.ਆਈ.ਜੀ. ਮੁਕੇਸ਼ ਪ੍ਰਸਾਦ ਨੇ ਕਿਹਾ ਕਿ ਈ-ਲਰਨਿੰਗ ਨਾਲ ਨਾ ਸਿਰਫ ਇਨ੍ਹਾਂ ਮਹਿਲਾਵਾਂ ਨੂੰ ਪੜ੍ਹਨ ਅਤੇ ਸਿੱਖਣ 'ਚ ਮਦਦ ਮਿਲੇਗੀ ਸਗੋਂ ਇਹ ਉਨ੍ਹਾਂ ਨੂੰ ਕੰਪਿਊਟਰ ਦੀ ਵਰਤੋਂ 'ਚ ਪਾਰੰਗਤ ਅਤੇ ਤਕਨੀਕ ਅਨੁਕੂਲ ਬਣਾਏਗਾ। ਲਾਇਬ੍ਰੇਰੀ 'ਚ ਇਸ ਉਦੇਸ਼ ਦੇ ਲਈ ਐਪਲੀਕੇਸ਼ਨ ਨਾਲ ਲੈਸ 5-6 ਕੰਪਿਊਟਰ ਅਤੇ ਦੋ ਟੈਬਲੇਟ ਰੱਖੇ ਗਏ ਹਨ। ਦੀਵਾਲੀ ਦੇ ਮੌਕੇ 'ਤੇ ਆਯੋਜਿਤ ਇਕ ਦੂਜੇ ਪ੍ਰੋਗਰਾਮ 'ਚ ਜੇਲ 'ਚ ਆਪਣੀ ਮਾਂ ਦੇ ਨਾਲ ਰਹਿਣ ਵਾਲੇ 6 ਸਾਲ ਤੋਂ ਘੱਟ ਉਮਰ ਦੇ 20-25 ਬੱਚਿਆਂ ਨੇ ਪ੍ਰਸਤੁਤੀ ਦਿੱਤੀ। ਪ੍ਰਸਾਦ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਦੀਵਾਲੀ ਦੇ ਜਸ਼ਨ 'ਚ ਹਿੱਸਾ ਲਿਆ ਅਤੇ ਦੀਪ ਜਲਾਏ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਦੇ ਮੌਕੋ 'ਤੇ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਚੰਗਾ ਮਹਿਸੂਸ ਕਰਾਉਣ ਲਈ ਕੀਤੀ ਗਈ ਇਕ ਕੋਸ਼ਿਸ਼ ਹੈ।
ਮੋਦੀ ਨੇ ਦੀਵਾਲੀ 'ਤੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ
NEXT STORY