ਅਮੇਠੀ— ਉੱਤਰ ਪ੍ਰਦੇਸ਼ ਵਿਚ ਕਾਂਗਰਸ ਦਾ ਗੜ੍ਹ ਮੰਨੀ ਜਾਣ ਵਾਲੀ ਅਮੇਠੀ ਸੀਟ ਤੋਂ ਹਾਲ ਹੀ ਵਿਚ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਇਸ ਦੀਵਾਲੀ 'ਤੇ ਆਪਣੇ ਵੋਟਰਾਂ ਲਈ ਸਿਲਕ ਸਾੜ੍ਹੀਆਂ ਦਾ ਤੋਹਫਾ ਭੇਜਿਆ ਹੈ। ਭਾਜਪਾ ਦੀ ਜ਼ਿਲਾ ਇਕਾਈ ਦੇ ਪ੍ਰਧਾਨ ਦਿਆ ਸ਼ੰਕਰ ਯਾਦਵ ਨੇ ਦੱਸਿਆ ਕਿ ਸਮ੍ਰਿਤੀ ਦੇ ਪ੍ਰਤੀਨਿਧੀ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਕੱਲ ਇੱਥੇ ਆਏ ਅਤੇ ਉਨ੍ਹਾਂ ਨੇ ਵੱਖ ਵੱਖ ਇਲਾਕਿਆਂ ਦੀਆਂ 7000 ਅÎੌਰਤਾਂ ਨੂੰ ਸਾ²ੜ੍ਹੀਆਂ ਵੰਡੀਆਂ, ਜਿੱਥੇ ਚੋਣਾਂ ਵਿਚ ਉਨ੍ਹਾਂ ਦੀਆਂ ਵੋਟਾਂ ਦਾ ਪ੍ਰਤੀਸ਼ਤ ਚੰਗਾ ਸੀ।
ਬਿਨਾਂ ਨੇਤਾ ਤੋਂ ਦਿੱਲੀ ਚੋਣ ਲੜੇਗੀ ਭਾਜਪਾ
NEXT STORY