ਬੰਗਲੌਰ- ਬੰਗਲੌਰ ’ਚ ਸਕੂਲਾਂ ’ਚ ਮਾਸੂਮ ਬੱਚੇ ਸੁਰੱਖਿਅਤ ਹੋਣ ’ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਬੰਗਲੌਰ ਦੇ ਇਕ ਨਿੱਜੀ ਸਕੂਲ ਦੇ ਅੰਦਰ ਇਕ ਤਿੰਨ ਸਾਲਾ ਬੱਚੀ ਨਾਲ ਯੌਨ ਉਤਪੀੜਨ ਕੀਤਾ ਗਿਆ। ਬੀਤੇ ਚਾਰ ਮਹੀਨਿਆਂ ’ਚ ਇੱਥੇ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਜੁਆਇੰਟ ਕਮਿਸ਼ਨਰ ਹੇਮੰਤ ਨਿਮਬਾਲਕਰ ਨੇ ਕਿਹਾ,‘‘ਨਰਸਰੀ ਜਮਾਤ ’ਚ ਪੜ੍ਹਨ ਵਾਲੀ ਤਿੰਨ ਸਾਲਾ ਬੱਚੀ ਨਾਲ ਕਥਿਤ ਤੌਰ ’ਤੇ ਯੌਨ ਉਤਪੀੜਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਬਾਲ ਯੌਨ ਅਪਰਾਧ ਵਿਰੋਧੀ ਕਾਨੂੰਨ ਅਤੇ ਆਈ. ਪੀ. ਸੀ. ਦੀ ਧਾਰਾ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਕੂਲ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲ ਦੇ ਕਰਮਚਾਰੀਆਂ ਤੋਂ ਵੀ ਪੁੱਛ-ਗਿੱਛ ਹੋ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਲੌਰ ’ਚ ਕਈ ਨਿੱਜੀ ਸਕੂਲਾਂ ’ਚ ਬੱਚਿਆਂ ਨਾਲ ਯੌਨ ਉਤਪੀੜਨ ਦੇ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਮਾਤਾ-ਪਿਤਾ ਵੱਲੋਂ ਕਾਫੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ।
ਤਸਵੀਰਾਂ 'ਚ ਦੇਖੋ ਉਤਰਾਖੰਡ ਦਾ ਡਰਾਵਨਾ ਚਿਹਰਾ
NEXT STORY