ਨਵੀਂ ਦਿੱਲੀ- ਮੁੰਬਈ ਦੇ ਮਲਾਡ ਇਲਾਕੇ ’ਚ ਮੰਗਲਵਾਰ ਦੀ ਰਾਤ ਸ਼ਿਵ ਸੈਨਾ ਨੇਤਾ ਰਮੇਸ਼ ਜਾਧਵ ਦਾ ਕਤਲ ਕਰ ਦਿੱਤਾ ਗਿਆ। ਸ਼ਿਵ ਸੈਨਾ ਦੇ ਨੇਤਾ ਦੇ ਕਤਲ ਦੀ ਗੱਲ ਨਾਲ ਇਲਾਕੇ ’ਚ ਤਣਾਅ ਪੈਦਾ ਹੋ ਗਿਆ ਹੈ। ਘਟਨਾ ਤੋਂ ਨਾਰਾਜ਼ ਸ਼ਿਵ ਸੈਨਿਕਾਂ ਨੇ ਮਲਾਡ ਤੋਂ ਲੈ ਕੇ ਡਿੰਡੋਸ਼ੀ ਦੇ ਕਈ ਇਲਾਕਿਆਂ ’ਚ ਹੰਗਾਮਾ ਕੀਤਾ। ਕਤਲ ਦੇ ਦੋਸ਼ ਪੰਜ ਲੋਕਾਂ ’ਤੇ ਹਨ, ਜਿਨ੍ਹਾਂ ’ਚੋਂ ਤਿੰਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜ ਲੋਕ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਕਰ ਰਹੇ ਸਨ ਤਾਂ ਰਮੇਸ਼ ਜਾਧਵ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪੁਲਸ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦੀ ਜਾਂਚ ਜੁਟੀ ਹੈ।
ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਘਰ ਦੇਖ ਹੈਰਾਨ ਨਾ ਹੋਣਾ (ਦੇਖੋ ਤਸਵੀਰਾਂ)
NEXT STORY