ਨਵੀਂ ਦਿੱਲੀ-ਐਮਾਜ਼ਾਨ ਅਤੇ ਫਿਲਪਕਾਰਟ ਵਰਗੇ ਮਹਾਨ ਈ-ਰਿਟੇਲ ਕੰਪਨੀਆਂ ਹੁਣ ਆਪਣੇ ਆਨਲਾਈਨ ਆਰਡਰ ਮਨੁੱਖੀ ਰਹਿਤ ਏਰੀਅਲ ਵ੍ਹੀਕਲਜ਼ (ਯੂ.ਏ.ਵੀ.) ਦੇ ਜ਼ਰੀਏ ਪੂਰਾ ਕਰਨ ਦੀ ਦਿਸ਼ਾ 'ਚ ਕਦਮ ਵਧਾ ਰਹੀਆਂ ਹਨ। ਡ੍ਰੋਨ ਦੇ ਨਾਂ ਤੋਂ ਪਛਾਣੇ ਜਾਣ ਵਾਲੇ ਇਨ੍ਹਾਂ ਯੂ.ਏ.ਵੀ. ਦੀ ਵਰਤੋਂ ਬਾਰੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ.ਜੀ.ਸੀ.ਏ.) ਅਗਲੇ ਦੋ ਮਹੀਨਿਆਂ 'ਚ ਨਿਯਮ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਡੀ.ਜੀ.ਸੀ.ਏ. 'ਚ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਸੀਂ ਯੂ.ਏ.ਵੀ. ਦੇ ਵਣਜ ਉਪਯੋਗ ਨੂੰ ਲੈ ਕੇ ਸੁਰੱਖਿਆ ਦੇ ਸਾਰੇ ਪਹਿਲੂਆਂ 'ਤੇ ਵਿਚਾਰ ਕਰ ਰਹੇ ਹਨ, ਕਿ ਉਹ ਕਿਵੇਂ ਅਤੇ ਕਿਥੋਂ ਉਡ ਸਕਦੇ ਹਨ, ਉਹ ਕਿਸ ਉਡਾਣ ਰਸਤੇ ਦੀ ਵਰਤੋਂ ਕਰਨਗੇ। ਅਜਿਹੇ ਪਰਿਚਾਲਨ ਲਈ ਕਿਹੜੇ ਪਾਬੰਦੀਸ਼ੁਦਾ ਖੇਤਰ ਹੋਣਗੇ। ਇਹ ਨਿਯਮ ਅਗਲੇ ਦੋ ਮਹੀਨਿਆਂ 'ਚ ਤਿਆਰ ਹੋ ਕੇ ਅਧਿਸੂਚਿਤ ਹੋ ਜਾਣਗੇ।
ਖਬਰਾਂ ਅਨੁਸਾਰ ਮਸ਼ਹੂਰ ਅਮਰੀਕੀ ਕੰਪਨੀ ਐਮਾਜ਼ਾਨ ਇਸ ਸਾਲ ਦੀਵਾਲੀ 'ਤੇ ਮੁੰਬਈ ਅਤੇ ਬੈਂਗਲੂਰ 'ਚ ਡ੍ਰੋਨ ਦੇ ਜ਼ਰੀਏ ਉਪਭੋਗਤਾਵਾਂ ਤੱਕ ਸਮਾਨ ਪਹੁੰਚਾਉਣ ਦੀ ਸੇਵਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਭਾਰਤ 'ਚ ਡ੍ਰੋਨ ਦੀ ਵਰਤੋਂ ਫਿਲਹਾਲ ਰੈਗੂਲੇਟਰੀ ਦੇ ਦਾਇਰੇ ਤੋਂ ਬਾਹਰ ਹੈ। ਅਮਰੀਕਾ 'ਚ ਅਮੇਜੌਨ ਵਰਗੀਆਂ ਕੰਪਨੀਆਂ ਨੂੰ ਵਣਜ ਉਪਯੋਗ ਲਈ ਡ੍ਰੋਨ ਉਡਾਣਾਂ ਦੀ ਆਗਿਆ ਨਹੀਂ ਹੈ। ਯੂ.ਏ.ਵੀ. ਦੇ ਆਮ ਉਪਯੋਗ ਅਤੇ ਰਜਿਸਟ੍ਰੇਸ਼ਨ ਅਤੇ ਸੰਚਾਲਨ ਲਈ ਕੌਮਾਂਤਰੀ ਸ਼ਹਿਰੀ ਹਵਾਈਬਾਜ਼ੀ ਸੰਗਠਨ ਵਲੋਂ ਮਾਪਦੰਡ ਅਤੇ ਸੁਝਾਅ ਜਾਰੀ ਕੀਤੇ ਜਾਣੇ ਅਜੇ ਬਾਕੀ ਹਨ।
ਹਾਲਾਂਕਿ ਡੀ.ਜੀ.ਸੀ.ਏ. ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਅਧਿਕਾਰਤ ਨਿਯਮ ਬਣਾਉਣ ਤੱਕ ਦੇਸ਼ 'ਚ ਆਮ ਉਪਯੋਗ ਲਈ ਡ੍ਰੋਨ ਦੇ ਇਸਤੇਮਾਲ 'ਤੇ ਪਾਬੰਦੀ ਲਾ ਦਿੱਤੀ ਹੈ। ਡੀ.ਜੀ.ਸੀ.ਏ. ਭਾਰਤੀ ਹਵਾਬਾਜ਼ੀ ਖੇਤਰ 'ਚ ਡ੍ਰੋਨ ਦੇ ਰਜਿਸਟ੍ਰੇਸ਼ਨ ਅਤੇ ਰੈਗੂਲੇਟਰੀ ਦੀ ਪ੍ਰਕਿਰਿਆ ਤਿਆਰ ਕਰਨ 'ਚ ਲੱਗਾ ਹੋਇਆ ਹੈ। ਜਦੋਂ ਤੱਕ ਉਹ ਨਿਯਮ ਨਹੀਂ ਬਣ ਜਾਂਦੇ ਉਦੋਂ ਤੱਕ ਗੈਰ ਸਰਕਾਰੀ ਸੰਸਥਾਵਾਂ, ਸੰਗਠਨ ਅਤੇ ਕੋਈ ਵਿਅਕਤੀ ਕਿਸੇ ਵੀ ਮਕਸਦ ਲਈ ਭਾਰਤੀ ਹਵਾਬਾਜ਼ੀ ਖੇਤਰ 'ਚ ਡ੍ਰੋਨ ਦਾ ਇਸਤੇਮਾਲ ਨਹੀਂ ਕਰ ਸਕਦਾ।
ਐਮਾਜ਼ਾਨ ਨੇ ਪਿਛਲੇ ਸਾਲ ਦਸੰਬਰ 'ਚ ਆਪਣੇ ਪ੍ਰਾਈਸ ਏਅਰ ਡ੍ਰੋਨ ਦੇ ਜ਼ਰੀਏ ਦੁਨੀਆ ਦੇ ਸਾਹਮਣੇ ਆਪਣੀ ਇਸ ਖਾਸੀਅਤ ਦਾ ਮੁਜ਼ਾਹਿਰਾ ਪੇਸ਼ ਕੀਤਾ ਸੀ। ਕੰਪਨੀ ਨੇ ਦੱਸਿਆ ਕਿ ਉਸਨੇ 25 ਕਿਲੋਗ੍ਰਾਮ ਤੋਂ ਘੱਟ ਸਮਰਥਾ ਵਾਲੇ ਅਤੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੇ ਯੂ.ਏ.ਵੀ. ਨੂੰ ਵਿਕਸਿਤ ਕੀਤਾ ਹੈ। ਡ੍ਰੋਨ ਕਰੀਬ ਸਵਾ ਦੋ ਕਿਲੋਗ੍ਰਾਮ ਸਮਾਨ ਲੈ ਕੇ ਜਾ ਸਕੇਗਾ। ਇਸਦੇ ਜ਼ਰੀਏ ਅੱਧੇ ਘੰਟੇ ਤੋਂ ਵੀ ਘੱਟ ਸਮੇਂ 'ਚ ਸਮਾਨ ਨੂੰ ਪਹੁੰਚਾਇਆ ਜਾ ਸਕੇਗਾ। ਯੂ.ਏ.ਵੀ. ਫਿਲਹਾਲ ਫਿਲਪਕਾਰਟ ਵਰਗੇ ਆਨਲਾਈਨ ਪੋਰਟਲ 'ਤੇ 1,999 ਰੁਪਏ ਤੋਂ ਲੈ ਕੇ 43,330 ਰੁਪਏ ਤੱਕ ਦੀ ਕੀਮਤ 'ਚ ਉਪਲਬੱਧ ਹਨ। ਪੋਰਟਲ 10 ਦਿਨਾਂ ਦੀ ਮਿਆਦ ਦੇ ਅੰਦਰ ਇਨ੍ਹਾਂ ਨੂੰ ਪਹੁੰਚਾਉਣ ਦਾ ਦਾਅਵਾ ਵੀ ਕਰ ਰਿਹਾ ਹੈ।
ਦੇਵੇਂਦਰ ਫਰਨਾਂਡੀਜ ਦਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣਨਾ ਤੈਅ- ਸੂਤਰ
NEXT STORY