ਬਰਸਲਜ਼—ਬੈਲਜੀਅਮ ਦੇ ਦੋ ਸਕੂਲਾਂ ਨੂੰ ਸਿੱਖ ਬੱਚਿਆਂ ਦੇ ਪੱਗੜੀ ਬੰਨ੍ਹਣ ਅਤੇ ਪਟਕਾ ਬੰਨ੍ਹਣ 'ਤੇ ਰੋਕ ਲਗਾਉਣ ਦੇ ਆਪਣੇ ਫੈਸਲੇ ਨੂੰ ਵਾਪਸ ਲੈਣਾ ਪਿਆ ਹੈ। ਬੈਲਜੀਅਮ ਦੇ ਇਕ ਸਕੂਲ ਤੋਂ 13 ਸਾਲਾ ਸ਼ਰਨਜੀਤ ਸਿੰਘ ਸਿਰਫ ਇਸ ਲਈ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਪਟਕਾ ਬੰਨ੍ਹਦਾ ਸੀ। ਸਕੂਲ ਨੇ ਉਸ ਨੂੰ ਪਟਕਾ ਉਤਾਰਨ ਲਈ ਮਜ਼ਬੂਰ ਕੀਤਾ ਅਤੇ ਅਜਿਹਾ ਨਾ ਕਰਨ 'ਤੇ ਉਸ ਨੂੰ ਸਕੂਲ ਤੋਂ ਕੱਢ ਦਿੱਤਾ ਗਿਆ। 18 ਅਕਤੂਬਰ ਨੂੰ ਸੈਂਟ ਟਰੂਡਨ ਬੈਲਜੀਅਮ ਦੀ ਇਕ ਧਾਰਮਿਕ ਅਧਿਕਾਰਾਂ ਬਾਰੇ ਵਿਚਾਰ ਕਰਨ ਵਾਲੀ ਕੌਂਸਲ ਨੇ ਇਸ ਨੂੰ ਨਕਾਰਦਿਆਂ ਦੋ ਸਕੂਲਾਂ ਵੱਲੋਂ ਬੱਚਿਆਂ 'ਤੇ ਲਗਾਈ ਇਸ ਪਾਬੰਦੀ ਨੂੰ ਖਤਮ ਕਰ ਦਿੱਤਾ।
ਯੂਨਾਈਟਿਡ ਸਿਖਸ ਦੀ ਕੌਮਾਂਤਰੀ ਕਾਨੂੰਨੀ ਡਾਇਰੈਕਟਰ ਮਜਿੰਦਰਪਾਲ ਕੌਰ ਨੇ ਦੱਸਿਆ ਕਿ ਬੈਲਜੀਅਮ ਦੇ ਸਕੂਲਾਂ ਵੱਲੋਂ 12 ਸਾਲਾ ਸ਼ਰਨਜੀਤ ਸਿੰਘ ਅਤੇ 10 ਸਾਲਾ ਸੁਖਜੋਤ ਕੌਰ 'ਤੇ ਸਤੰਬਰ 2013 ਵਿਚ ਇਹ ਪਾਬੰਦੀ ਲਗਾਈ ਗਈ ਸੀ। ਇਸ ਦੇ ਖਿਲਾਫ ਯੂਨਾਈਟਿਡ ਸਿਖਸ ਨੇ ਬੈਲਜੀਅਮ ਦੀਆਂ ਸੁਪਰੀਮ ਕੌਂਸਲਾਂ ਦੇ ਕੋਲ ਅਪੀਲ ਕੀਤੀ ਸੀ।
ਨਵਾਜ਼ ਸ਼ਰੀਫ ਦੇ ਅਸਤੀਫਾ ਦੇਣ ਤੱਕ ਜਾਰੀ ਰਹੇਗਾ ਸੰਘਰਸ਼ : ਇਮਰਾਨ
NEXT STORY