ਰੋਮ— ਨਨ ਨੂੰ ਹਮੇਸ਼ਾ ਤੋਂ ਹੀ ਇਕ ਧਾਰਮਿਕ ਸ਼ਖਸੀਅਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਜਿਸ ਦਾ ਸਮਾਜ ਦੇ ਰੰਗਾਂ-ਢੰਗਾਂ ਨਾਲ ਕੁਝ ਲੈਣਾ ਦੇਣਾ ਨਹੀਂ ਹੁੰਦਾ। ਨਨ ਚਰਚ ਦੀ ਚਾਰਦੀਵਾਰੀ ਵਿਚ ਆਪਣੀ ਜ਼ਿੰਦਗੀ ਲੋਕਾਂ ਦੀ ਭਲਾਈ ਕਰਦੀ ਹੋਈ ਬਿਤਾ ਦਿੰਦੀ ਹੈ ਪਰ ਇਸ ਨਨ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਸ ਨਨ ਨੇ ਵਿਰਾਗ ਨਹੀਂ ਲੋਕਾਂ ਦੀ ਸੇਵਾ ਕਰਨ ਲਈ ਮਨੋਰੰਜਨ ਦਾ ਰਸਤਾ ਅਪਣਾਇਆ ਹੈ। ਸਿੰਗਿੰਗ ਰਿਐਲਟੀ ਸ਼ੋਅ 'ਦਿ ਵਾਇਸ' ਵਿਚ ਜਿੱਤ ਦਰਜ ਕਰਨ ਤੋਂ ਬਾਅਦ ਇਤਾਲਵੀ ਨਨ ਸਿਸਟਰ ਕ੍ਰਿਸਟੀਨਾ ਸੁਕਸੀਆ ਆਪਣੇ ਪਹਿਲੇ ਐਲਬਮ ਦੇ ਲਈ ਤਿਆਰ ਹੈ। ਕ੍ਰਿਸਟੀਨਾ ਨੇ ਆਪਣੀ ਪਹਿਲੀ ਐਲਬਮ ਵਿਚ ਮੈਡੋਨਾ ਦਾ ਮਸ਼ਹੂਰ ਗਾਣਾ 'ਲਾਈਕ ਅ ਵਰਜਿਨ' ਗਾਇਆ ਹੈ।
ਖਬਰਾਂ ਦੇ ਮੁਤਾਬਕ 11 ਨਵੰਬਰ ਨੂੰ ਰਿਲੀਜ਼ ਹੋ ਰਹੀ ਐਲਬਮ ਦੀ ਸ਼ੂਟਿੰਗ ਲਾਸ ਏਂਜਲਸ ਦੇ ਕਈ ਸਟੂਡੀਓਜ਼ ਵਿਚ ਕੀਤੀ ਗਈ ਹੈ। ਕ੍ਰਿਸਟੀਨਾ ਦੀ ਪਹਿਲੀ ਸਿੰਗਲ ਵੀਡੀਓ ਕਲਿਪ ਦਾ ਪ੍ਰੀਮੀਅਰ ਸੋਮਵਾਰ ਨੂੰ ਵੇਵੋ ਮਿਊਜ਼ੀਕਲ ਵੈੱਬਸਾਈਟ 'ਤੇ ਹੋਇਆ। 25 ਸਾਲ ਦੀ ਕ੍ਰਿਸਟੀਨਾ 'ਦਿ ਵਾਇਸ' ਵਿਚ ਐਲਸੀਆ ਕ੍ਰੀਜ ਵਰਗੀ ਗਾਇਕਾ ਦੇ ਗੀਤ 'ਨੋ ਵਨ' ਗਾਉਂਦੀ ਹੋਈ ਨਜ਼ਰ ਆਈ ਸੀ।
ਮਲਾਲਾ ਅਮਰੀਕਾ ਦੇ ਲਿਬਰਟੀ ਮੈਡਲ ਨਾਲ ਸਨਮਾਨਿਤ
NEXT STORY