ਕਾਹਿਰਾ— ਰਾਜਧਾਨੀ ਕਾਹਿਰਾ 'ਚ ਸਥਿਤ ਮਿਸਰ ਦੀਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਮੁੱਖ ਯੂਨੀਵਰਸਿਟੀ ਦੇ ਬਾਹਰ ਬੁੱਧਵਾਰ ਨੂੰ ਬੰਬ ਧਮਾਕਾ ਹੋਇਆ ਜਿਸ ਵਿਚ 6 ਪੁਲਸ ਕਰਮਚਾਰੀਆਂ ਸਮੇਤ 10 ਲੋਕ ਜ਼ਖਮੀ ਹੋ ਗਏ। ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਪੁਲਸ ਅਤੇ ਇਸਲਾਮਿਕ ਵਿਦਿਆਰਥੀਆਂ ਵਿਚਾਲੇ ਸੰਘਰਸ਼ ਦੌਰਾਨ ਬੰਬ ਧਮਾਕਾ ਹੋ ਗਿਆ ਸੀ। ਵਿਦਿਆਰਥੀ ਯੂਨੀਵਰਸਿਟੀ ਦੇ ਵਿਸ਼ਾਲ ਕੰਪਲੈਕਸ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਬੀਤੇ 6 ਮਹੀਨੇ 'ਚ ਕਾਹਿਰਾ ਯੂਨੀਵਰਸਿਟੀ ਦੇ ਬਾਹਰ ਧਮਾਕੇ ਦੀ ਇਹ ਦੂਜੀ ਘਟਨਾ ਹੈ। ਪਿਛਲੇ ਸਾਲ ਇਸਲਾਮੀ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਸੈਨਾ ਵੱਲੋਂ ਕੱਢੇ ਜਾਣ ਤੋਂ ਬਾਅਦ ਯੂਨੀਵਰਸਿਟੀ 'ਚ ਨਿਯਮਿਤ ਵਿਰੋਧ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਮਿਸਰ ਦੇ ਕਈ ਯੂਨੀਵਰਸਿਟੀ 'ਚ ਸੈਸ਼ਨ ਦੇ ਪਹਿਲੇ ਦਿਨ ਮੁਰਸੀ ਸਮਰਥਕ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਸੰਘਰਸ਼ ਫਿਰ ਤੋਂ ਭੜਕ ਗਿਆ। ਇਕ ਨਿਜੀ ਟੈਲੀਵਿਜ਼ਨ ਸਟੇਸ਼ਨ ਦੇ ਫੁਟੇਜ਼ ਮੁਤਾਬਕ ਬੁੱਧਵਾਰ ਦੇ ਧਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਛੇਤੀ ਹੀ ਇਲਾਕੇ ਨੂੰ ਘੇਰੇ 'ਚ ਲੈ ਲਿਆ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੰਬ ਰੋਕੂ ਦਸਤਾ ਇਲਾਕੇ ਦੀ ਜਾਂਚ ਕਰ ਰਹੇ ਹਨ। ਗ੍ਰਹਿ ਮੰਤਰੀ ਨੇ ਦੱਸਿਆ ਕਿ ਜ਼ਖਮੀਆਂ 'ਚੋਂ ਚਾਰ ਅਧਿਕਾਰੀ ਸਨ ਅਤੇ 2 ਪੁਲਸ ਕਰਮਚਾਰੀ ਸਨ ਜਦੋਂਕਿ ਬਾਕੀ ਚਾਰ ਆਮ ਨਾਗਰਿਕ ਸਨ।
ਕਾਹਿਰਾ ਯੂਨੀਵਰਸਿਟੀ ਦੇ ਬਾਹਰ ਬੰਬ ਧਮਾਕੇ 'ਚ 10 ਜ਼ਖਮੀ
NEXT STORY