ਲਾਸ ਏਜੰਲਸ- ਅਮਰੀਕਾ ਵਿਚ ਸਿਲੀਕਾਨ ਵੈਲੀ ਦੀ ਇਕ ਸੂਚਨਾ ਤਕਨੀਕ (ਆਈ.ਟੀ.) ਕੰਪਨੀ ਨੂੰ 8 ਭਾਰਤੀ ਮੁਲਾਜ਼ਮਾਂ ਨੂੰ ਪਿਛਲੇ ਬਕਾਏ ਦੀ ਤਨਖਾਹ ਦੇ ਰੂਪ 'ਚ 40000 ਡਾਲਰ ਦੇਣ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਤੋਂ ਇਕ ਹਫਤੇ 'ਚ 122 ਘੰਟੇ ਕੰਮ ਲਿਆ ਗਿਆ ਅਤੇ ਬਦਲੇ ਵਿਚ ਸਿਰਫ 1.21 ਡਾਲਰ ਪ੍ਰਤੀ ਘੰਟੇ ਦੀ ਦਰ ਤੋਂ ਭੁਗਤਾਨ ਕੀਤਾ ਗਿਆ ਹੈ।
ਅਮਰੀਕੀ ਕੰਪਨੀ ਇਲੈਕਟ੍ਰੋਨਿਕਸ ਫਾਰ ਇਮੇਜਿੰਗ ਇੰਕ ਨੇ ਤਨਖਾਹ ਅਤੇ ਕੰਮ ਦੇ ਘੰਟਿਆਂ ਦੀ ਸੰਘੀ ਜਾਂਚ ਦੇ ਮੱਦੇਨਜ਼ਰ 3,500 ਡਾਲਰ ਦਾ ਜੁਰਮਾਨਾ ਵੀ ਦਿੱਤਾ ਹੈ। ਜਾਂਚ 'ਚ ਇਹ ਵੀ ਦੱਸਿਆ ਗਿਆ ਹੈ ਕਿ ਕੰਪਨੀ ਨੇ ਆਈ.ਟੀ. ਵਿਭਾਗ ਦੇ ਆਪਣੇ ਮੁਲਾਜ਼ਮਾਂ ਨੂੰ ਭਾਰਤੀ ਰੁਪਏ ਵਿਚ ਭੁਗਤਾਨ ਕੀਤਾ ਅਤੇ ਇਕ ਹਫਤੇ ਵਿਚ 122 ਘੰਟੇ ਤੱਕ ਕੰਮ ਲਿਆ ਹੈ।
ਬ੍ਰਿਟੇਨ ਗਲਤ ਸੂਚਨਾ 'ਤੇ ਆਧਾਰਿਤ ਸਲਾਹ ਭਾਰਤ ਨੂੰ ਦੇਣੀ ਬੰਦ ਕਰੇ : ਲਾਰਡ ਪਾਲ
NEXT STORY