ਮਹਿੰਗਾਈ ਦੀ ਪਏਗੀ ਮਾਰ
ਜਲੰਧਰ(ਧਵਨ)—ਕੇਂਦਰ ਸਰਕਾਰ ਵਲੋਂ ਨਵੰਬਰ ਮਹੀਨੇ ਵਿਚ ਦੇਸ਼ ਦੇ 54 ਜ਼ਿਲਿਆਂ ਵਿਚ ਸ਼ੁਰੂ ਕੀਤੀ ਜਾ ਰਹੀ ਨਵੀਂ ਯੋਜਨਾ ਦੇ ਤਹਿਤ ਗੈਸ ਸਿਲੰਡਰਾਂ ਦੀ ਡਲਿਵਰੀ ਦੇ ਸਮੇਂ ਖਪਤਕਾਰਾਂ ਉੱਤੇ 22 ਰੁਪਏ ਦਾ ਵਾਧੂ ਭਾਰ ਪੈ ਜਾਵੇਗਾ। ਪਹਿਲਾਂ ਦੀ ਤੁਲਨਾ ਵਿਚ ਉਨ੍ਹਾਂ ਨੂੰ ਵੱਧ ਵੈਟ ਰਾਸ਼ੀ ਚੁਕਾਉਣੀ ਪਏਗੀ। ਅਜੇ ਖਪਤਕਾਰਾਂ ਨੂੰ 433 ਰੁਪਏ ਵਿਚ ਗੈਸ ਸਿਲੰਡਰ ਮਿਲਦਾ ਹੈ। ਤੇਲ ਕੰਪਨੀਆਂ ਵਲੋਂ ਨਵੰਬਰ ਮਹੀਨੇ ਵਿਚ ਖਪਤਕਾਰਾਂ ਨੂੰ 954 ਰੁਪਏ ਵਿਚ ਗੈਸ ਸਿਲੰਡਰ ਦਿੱਤਾ ਜਾਵੇਗਾ, ਜਿਸ ਵਿਚ 4.5 ਫੀਸਦੀ ਵੈਟ ਦੀ ਰਾਸ਼ੀ ਜਮ੍ਹਾ ਹੋਵੇਗੀ।
ਅਜੇ ਫਿਲਹਾਲ 433 ਰੁਪਏ ਵਿਚ ਮਿਲ ਰਹੇ ਗੈਸ ਸਿਲੰਡਰ 'ਤੇ ਲੋਕਾਂ ਨੂੰ 4.4 ਫੀਸਦੀ ਦੇ ਹਿਸਾਬ ਨਾਲ ਲਗਭਗ 16 ਰੁਪਏ ਦੀ ਰਾਸ਼ੀ ਵੈਟ ਦੇ ਰੂਪ ਵਿਚ ਅਦਾ ਕਰਨੀ ਪੈਂਦੀ ਹੈ। ਹੁਣ ਕਿਉਂਕਿ ਅਗਲੇ ਮਹੀਨੇ ਤੋਂ 954 ਰੁਪਏ ਵਿਚ ਗੈਸ ਸਿਲੰਡਰ ਲੋਕਾਂ ਨੂੰ ਮਿਲੇਗਾ, ਇਸ ਲਈ ਉਨ੍ਹਾਂ ਨੂੰ 22 ਰੁਪਏ ਹੋਰ ਵੈਟ ਦੇ ਅਦਾ ਕਰਨੇ ਪੈਣਗੇ। 954 ਰੁਪਏ ਦੇ ਹਿਸਾਬ ਨਾਲ ਖਪਤਕਾਰਾਂ ਉੱਤੇ ਕੁਲ 38 ਰੁਪਏ ਦੀ ਵੈਟ ਰਾਸ਼ੀ ਪੈ ਜਾਏਗੀ।
ਐੱਚ. ਪੀ. ਸੀ. ਐੱਲ. ਦੇ ਸੇਲ ਅਧਿਕਾਰੀ ਆਸ਼ੀਸ਼ ਸਿੰਘ ਨੇ ਸੰਪਰਕ ਕਰਨ 'ਤੇ ਦੱਸਿਆ ਕਿ 954 ਰੁਪਏ ਵਿਚ ਗੈਸ ਸਿਲੰਡਰ ਮਿਲਣ 'ਤੇ ਸਬਸਿਡੀ ਵਾਲੀ ਰਾਸ਼ੀ ਤਾਂ ਬੈਂਕ ਖਾਤੇ ਵਿਚ ਜਮ੍ਹਾ ਹੋ ਜਾਵੇਗੀ ਪਰ ਵਾਧੂ ਵੈਟ ਦਾ ਭੁਗਤਾਨ ਤਾਂ ਖਪਤਕਾਰਾਂ ਨੂੰ ਹੀ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਵੈਟ ਤਾਂ ਰਾਜ ਸਰਕਾਰ ਵਲੋਂ ਲਾਗੂ ਕੀਤਾ ਗਿਆ ਹੈ। ਇਸ ਲਈ ਵੈਟ ਦੀ ਰਾਸ਼ੀ ਕੇਂਦਰ ਦੇ ਕੋਲ ਨਹੀਂ ਜਾਵੇਗੀ। ਅਜੇ ਤਾਂ ਇਹ ਰਾਜ ਸਰਕਾਰ ਦੇ ਕੋਲ ਜਾਵੇਗੀ। ਅਸ਼ੀਸ਼ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਕੋਲ ਆਧਾਰ ਕਾਰਡ ਨਹੀਂ ਹਨ ਤਾਂ ਉਹ ਬੈਂਕ ਖਾਤੇ ਦਾ ਨੰਬਰ ਦੇ ਕੇ ਵੀ ਸਬਸਿਡੀ ਆਪਣੇ ਖਾਤੇ ਵਿਚ ਜਮ੍ਹਾ ਕਰਵਾ ਸਕਣਗੇ।
ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਦੇ ਜਲੰਧਰ, ਲੁਧਿਆਣਾ, ਨਵਾਂਸ਼ਹਿਰ ਅਤੇ ਫਰੀਦਕੋਟ ਜ਼ਿਲਿਆਂ 'ਚ ਇਸ ਨੂੰ ਲਾਗੂ ਕੀਤਾ ਗਿਆ ਹੈ ਪਰ 1 ਜਨਵਰੀ 2015 ਤੋਂ ਇਹ ਯੋਜਨਾ ਦੇਸ਼ ਵਿਚ ਲਾਗੂ ਹੋ ਜਾਵੇਗੀ, ਜਿਸ ਨਾਲ ਪੰਜਾਬ ਦੇ ਸਾਰੇ ਜ਼ਿਲੇ ਇਸ ਯੋਜਨਾ ਦੇ ਤਹਿਤ ਆ ਜਾਣਗੇ।
ਦੁੱਧ ਦੀ ਕੀਮਤ 10 ਰੁਪਏ ਪ੍ਰਤੀ ਲੀਟਰ ਵਧੀ
NEXT STORY