ਹੁਸ਼ਿਆਰਪੁਰ : ਹੁਸ਼ਿਆਰਪੁਰ ਦਾ ਟ੍ਰੈਫਿਕ ਰਾਮ ਭਰੋਸੇ ਚੱਲ ਰਿਹਾ ਹੈ। ਇਥੇ ਹਰ ਇਕ ਦੀ ਆਪਣੀ-ਆਪਣੀ ਡਫਲੀ ਤੇ ਆਪਣਾ-ਆਪਣਾ ਰਾਗ। ਸੜਕ ਕਿਸ ਤਰ੍ਹਾਂ ਪਾਰ ਕਰਨੀ ਹੈ ਕੌਣ ਸਾਹਮਣੇ ਆ ਰਿਹਾ ਹੈ ਅਤੇ ਕੌਣ ਪਿੱਛੇ ਜਾ ਰਿਹਾ ਹੈ ਕੋਈ ਪੁੱਛਣ ਵਾਲਾ ਅਤੇ ਵੇਖਣ ਵਾਲਾ ਨਹੀਂ ਹੈ। ਹੁਸ਼ਿਆਰਪੁਰ ਦੇ ਘੰਟਾ ਘਰ ਚੌਂਕ ਦੀ ਗੱਲ ਹੀ ਨਿਰਾਲੀ ਹੈ। ਅੰਨ੍ਹੇਵਾਹ ਚੱਲ ਰਹੇ ਵਾਹਨ ਕੀਮਤੀ ਜਾਨਾਂ ਦੀ ਪਰਵਾਹ ਕੀਤੇ ਬਗੈਰ ਤੁਰੀ ਫਿਰਦੇ ਹਨ। ਆਮ ਜਨਤਾ ਵੀ ਟ੍ਰੈਫਿਕ ਦੇ ਇਸ ਮਾੜੇ ਇੰਤਜ਼ਾਮ ਤੋਂ ਹਾਲੋ-ਬੇਹਾਲ ਹੈ।
ਇਥੋਂ ਦੀਆਂ ਤੇਜ਼ ਰਫਤਾਰ ਗੱਡੀਆਂ ਸ਼ਾਇਦ ਇਹੋ ਹਾਰਨ ਮਾਰਦੀਆਂ ਨਿਕਲੀਆਂ ਹਨ ਕਿ ਅਸੀਂ ਤਾਂ ਰੁਕਣਾ ਨਹੀਂ ਤੁਸੀਂ ਜਿੰਨਾ ਕੁ ਬੱਚ ਸਕਦੇ ਹੋ ਬੱਚ ਲਓ। ਹੁਣ ਇਥੇ ਟ੍ਰੈਫਿਕ ਵਿਭਾਗ 'ਤੇ ਸਵਾਲੀਆ ਨਿਸ਼ਾਨ ਉਠਦੇ ਹਨ ਕਿ ਉਹ ਕੋਈ ਕਾਰਵਾਈ ਕਰਦਾ ਹੈ ਜਾ ਕਿਸੇ ਭਿਆਨਕ ਹਾਦਸੇ ਦੀ ਉਡੀਕ ਵਿਚ ਹੈ।
ਗੈਰ ਗਾਂਧੀ ਨੂੰ ਕਾਂਗਰਸ ਪ੍ਰਧਾਨ ਨਹੀਂ ਵੇਖਣਾ ਚਾਹੁੰਦੇ ਬਾਜਵਾ (ਵੀਡੀਓ)
NEXT STORY