ਚੰਡੀਗੜ੍ਹ, (ਰਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਾਕਰ ਵਲੋਂ ਨਾਜਾਇਜ਼ ਕਾਲੋਨੀਆਂ ਅਤੇ ਪਲਾਟ ਧਾਰਕਾਂ ਲਈ ਪ੍ਰੇਸ਼ਾਨੀ ਬਣੇ ਐਨ.ਓ.ਸੀ. ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦਾ ਸਵਾਗਤ ਕਰਦਿਆਂ ਇਸ ਨੂੰ ਦੇਰ ਨਾਲ ਉਠਾਇਆ ਗਿਆ ਕਦਮ ਦੱਸਿਆ ਹੈ।
ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਪੰਜਾਬ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦਿਆਂ ਇਹ ਉਮੀਦ ਜ਼ਾਹਿਰ ਕੀਤੀ ਹੈ ਕਿ ਇਸ ਨਾਲ ਰਾਜ 'ਚ ਪਿਛਲੇ ਕੁੱਝ ਸਮੇਂ ਤੋਂ ਬੰਦ ਪਿਆ ਪ੍ਰਾਪਰਟੀ ਦੀ ਖਰੀਦੋ ਫਰੋਖ਼ਤ ਦਾ ਕੰਮ ਮੁੜ ਸ਼ੁਰੂ ਹੋਵੇਗਾ ਅਤੇ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ। ਪੰਜਾਬ ਸਰਕਾਰ ਨੇ ਐਨ.ਓ.ਸੀ. ਨਾ ਹੋਣ 'ਤੇ ਪ੍ਰਾਪਰਟੀ ਦੀ ਖਰੀਦੋ ਫਰੋਖ਼ਤ ਦੀ ਸ਼ਰਤ ਨੂੰ ਇਕ ਸਾਲ ਲਈ ਵਧਾ ਦਿੱਤਾ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਕਾਫ਼ੀ ਸਮੇਂ ਤੋਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੀ ਆ ਰਹੀ ਸੀ ਅਤੇ ਇਹ ਭਾਜਪਾ ਦੀ ਬੇਨਤੀ ਦਾ ਹੀ ਨਤੀਜਾ ਹੈ ਕਿ ਲੱਖਾਂ ਸ਼ਹਿਰੀਆਂ ਨੂੰ ਰਾਹਤ ਮਿਲਣੀ ਸੰਭਵ ਹੋ ਸਕੀ ਹੈ। ਕਮਲ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ ਵਾਸੀਆਂ ਦੇ ਹੱਕਾਂ ਦੀ ਸੁਰੱਖਿਆ ਦੀ ਦਿਸ਼ਾ 'ਚ ਸਦਾ ਹੀ ਸਰਗਰਮ ਰਹੀ ਹੈ ਅਤੇ ਹਰ ਕੀਮਤ 'ਤੇ ਜਨਹਿਤਾਂ ਦੀ ਰੱਖਿਆ ਕਰਦੀ ਰਹੇਗਾ।
ਪੰਜਾਬ ਸਰਕਾਰ ਖਿਲਾਫ ਹੋਏ ਪ੍ਰਦਰਸ਼ਨ 'ਚ ਸ਼ਾਮਲ ਹੋਈ ਨਵਜੋਤ ਕੌਰ ਸਿੱਧੂ (ਵੀਡੀਓ)
NEXT STORY