ਜਲੰਧਰ-ਮਾਡਲ ਟਾਊਨ ਮਾਰਕਿਟ ਦੇ ਪ੍ਰਧਾਨ ਅਤੇ ਕਾਂਗਰਸੀ ਨੇਤਾ ਮਨੋਜ ਅਰੋੜਾ ਨੇ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ 'ਤੇ ਵਿਅੰਗ ਕੱਸਦੇ ਹੋਏ ਕਿਹਾ, ''ਸਾਡੀਆਂ ਸੜਕਾਂ ਦੇ ਵਿਚ ਟੋਏ, ਅਸੀਂ ਕਿੱਥੇ-ਕਿੱਥੇ ਨਹੀਂ ਰੋਏ'। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਬਾਰੇ ਉਹ ਸਰਕਾਰ ਨੂੰ ਕਈ ਵਾਰ ਦੱਸ ਚੁੱਕੇ ਹਨ ਪਰ ਅੱਜ ਤੱਕ ਸ਼ਹਿਰ ਦੀਆਂ ਸੜਕਾਂ ਦਾ ਕੁਝ ਨਹੀਂ ਕੀਤਾ ਗਿਆ।
ਲੋਕ ਇਨ੍ਹਾਂ ਸੜਕਾਂ ਤੋਂ ਪਰੇਸ਼ਾਨ ਹੋਏ ਪਏ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਉਨ੍ਹਾਂ ਦੇ ਵਾਹਨਾਂ ਨੂੰ ਵੀ ਕਾਫੀ ਵਾਰ ਨੁਕਸਾਨ ਹੋ ਜਾਂਦਾ ਹੈ। ਮਨੋਜ ਅਰੋੜਾ ਨੇ ਮੰਗ ਕੀਤੀ ਹੈ ਕਿ ਅਕਾਲੀ-ਭਾਜਪਾ ਗਠਜੋੜ ਸ਼ਹਿਰ ਦੇ ਵਿਕਾਸ ਵੱਲ ਧਿਆਨ ਦੇਵੇ।
ਬਾਦਲ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਸੂਬੇ ਨੂੰ ਲੁੱਟ ਰਿਹੈ : ਵੜੈਚ
NEXT STORY